10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਸਰਕਾਰ ਦੇ ਫੁਰਮਾਨ ਨੂੰ ਲੈ ਕੇ ਅਧਿਆਪਕਾਂ ’ਚ ਰੋਸ

ਅਜੀਤ ਡੈਸਕ 12-07-2026
ਹਰੀਕੇ ਪੱਤਣ, 11 ਜੁਲਾਈ (ਸੰਜੀਵ ਕੁੰਦਰਾ)– ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ’ਚ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਜਿਸ ਤਹਿਤ ਮੁੱਖ ਚੋਣ ਕਮਿਸ਼ਨ ਪੰਜਾਬ ਵਲੋਂ 11,12 ਜੁਲਾਈ ਨੂੰ ਸਪੈਸ਼ਲ ਕੈਂਪ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਪੈਸ਼ਲ ਕੈਂਪਾਂ ਵਿਚ ਬੂਥ ਲੈਵਲ ਅਫ਼ਸਰ ਨੂੰ ਆਪਣੇ ਆਪਣੇ ਬੂਥਾਂ ’ਤੇ ਸਵੇਰੇ 8 ਵਜੇ ਤੋਂ 3 ਵਜੇ ਤੱਕ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਵੱਧ ਤੋਂ ਵੱਧ ਵੋਟਾਂ ਦੀ ਦਰੁਸਤ ਡੀਜੀਟਾਈਜੇਸ਼ਣ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਅਤੇ ਇਸ ਦੇ ਨਾਲ ਬੂਥ ਲੈਵਲ ਅਸਿਸਟੈਂਟ ਨੂੰ ਵੀ ਨਾਲ ਹਾਜ਼ਰ ਰਹਿਣ ਲਈ ਕਿਹਾ ਗਿਆ। ਇਹ ਸਪੈਸ਼ਲ ਕੈਂਪ ਜੋ ਕਿ ਪੋਲਿੰਗ ਬੂਥਾਂ ਮੁਤਾਬਕ ਸਰਕਾਰੀ ਅਤੇ ਏਡਿਡ ਸਕੂਲਾਂ ਵਿਚ ਹੀ ਲੱਗਣੇ ਹਨ ਤੇ ਇਨ੍ਹਾਂ ਸਪੈਸ਼ਲ ਕੈਂਪਾਂ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿਚ ਉਸ ਸਮੇਂ ਸਰਕਾਰ ਖ਼ਿਲਾਫ਼ ਰੋਸ ਪੈਦਾ ਹੋ ਗਿਆ। ਜਦੋਂ ਪੰਜਾਬ ਸਰਕਾਰ ਇਕ ਪੱਤਰ ਤਹਿਤ 10 ਜੁਲਾਈ ਸ਼ਾਮ ਨੂੰ ਹੁਕਮ ਜਾਰੀ ਕੀਤੇ ਗਏ ਕਿ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਅਤੇ ਏਡਿਡ ਸਕੂਲਾਂ ਵਿਚ ਐੱਸ.ਆਈ.ਆਰ ਸਪੈਸ਼ਲ ਕੈਂਪ ਲੱਗਣ ਕਾਰਨ ਸਕੂਲ ਖੁੱਲ੍ਹਣਗੇ ਅਤੇ ਸਕੂਲਾਂ ਦਾ ਸਮੂਹ ਸਟਾਫ਼ ਡਿਊਟੀ ’ਤੇ ਹਾਜ਼ਰ ਰਹੇਗਾ ਅਤੇ ਐੱਸ.ਆਈ.ਆਰ. ਸਟਾਫ਼ ਨੂੰ ਪੂਰਾ ਸਹਿਯੋਗ ਦੇਵੇਗਾ। ਜਦੋਂ ਇਹ ਪੱਤਰ ਜਾਰੀ ਹੋ ਕੇ ਦੁਪਹਿਰ 3 ਵਜੇ ਸੋਸ਼ਲ ਮੀਡੀਆ ਵਟਸਐਪ ਗਰੁੱਪਾ ਰਾਹੀਂ ਅਧਿਆਪਕਾਂ ਕੋਲ ਪੁੱਜਾ ਤਾਂ ਸਰਕਾਰ ਦਾ ਇਹ ਫੁਰਮਾਨ ਦੇਖ ਕੇ ਅਧਿਆਪਕ ਹੱਕੇ ਬੱਕੇ ਰਹਿ ਗਏ ਕਿਉਂਕਿ 11 ਜੁਲਾਈ ਨੂੰ ਮਹੀਨੇ ਦੇ ਦੂਸਰਾ ਸ਼ਨੀਵਾਰ ਹੋਣ ਕਾਰਨ ਸਕੂਲਾਂ ਵਿਚ ਛੁੱਟੀ ਸੀ ਅਤੇ ਮਾਝੇ ਵਿਚ ਜ਼ਿਲ੍ਹਾ ਤਰਨ ਤਾਰਨ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਅਧਿਆਪਕ ਜੋ ਕਿ ਦੂਰ ਦੁਰਾਡੇ ਦੂਸਰੇ ਜ਼ਿਲ੍ਹਿਆਂ ਤੋਂ 150 ਤੋਂ 250 ਕਿਲੋਮੀਟਰ ਤੱਕ ਸਫ਼ਰ ਤੈਅ ਕਰਕੇ ਸਕੂਲਾਂ ਵਿਚ ਆਉਂਦੇ ਹਨ ਤੇ ਸਕੂਲਾਂ ਦੇ ਨਜ਼ਦੀਕ ਕਿਰਾਏ ’ਤੇ ਲਏ ਘਰਾਂ ਵਿਚ ਰਹਿੰਦੇ ਹਨ ਪਰ ਜਦ ਸਕੂਲਾਂ ਵਿਚ ਲਗਾਤਾਰ 2 ਜਾਂ 3 ਦਿਨ ਛੁੱਟੀਆਂ ਹੁੰਦੀਆਂ ਹਨ ਤਾਂ ਪਰਿਵਾਰ ਨੂੰ ਮਿਲਣ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਬੀਤੇ ਕੱਲ੍ਹ ਜਦ 2 ਵਜੇ ਸਕੂਲਾਂ ਵਿਚ ਛੁੱਟੀ ਹੋਣ ਤਾਂ ਬਾਅਦ ਦੂਰ ਦੁਰਾਡੇ ਤੋਂ ਆਉਂਦੇ ਬਹੁਤ ਅਧਿਆਪਕ ਤਾਂ ਆਪਣੇ ਘਰਾਂ ਨੂੰ ਚੱਲ ਪਏ ਸਨ ਪਰ ਜਦ ਸਰਕਾਰ ਦੇ ਹੁਕਮਾਂ ਦੀ ਕਾਪੀ ਉਨ੍ਹਾਂ ਤੱਕ ਪੁੱਜੀ ਤਾਂ ਅਧਿਆਪਕਾਂ ਵਿਚ ਨਿਰਾਸ਼ਾ ਫੈਲ ਗਈ। ਕਿਉਂਕਿ ਜਦ ਇਹ ਪੱਤਰ ਅਧਿਆਪਕਾਂ ਤੱਕ ਪੁੱਜਾ ਤਾਂ ਕਈ ਤਾਂ ਆਪਣੇ ਘਰਾਂ ਵਿਚ ਪੁੱਜ ਗਏ ਸਨ ਅਤੇ ਕਈ ਰਸਤੇ ਵਿਚ ਹੀ ਸਨ ਤੇ ਸਰਕਾਰ ਦੇ ਫੁਰਮਾਨ ਤੋਂ ਬਾਅਦ ਕੁਝ ਅਧਿਆਪਕ ਤਾਂ ਰਸਤੇ ਵਿਚੋ ਹੀ ਵਾਪਸ ਪਰਤ ਆਏ ਜਦ ਕਿ ਕਈ ਦੇਰ ਰਾਤ ਜਾਂ ਸਵੇਰੇ ਤੜਕੇ ਵਾਪਸ ਆਉਣ ਲਈ ਮਜ਼ਬੂਰ ਹੋਏ।
ਛੁੱਟੀ ਵਾਲੇ ਦਿਨ ਸਕੂਲ ’ਚ ਹਾਜ਼ਰ ਰਹਿਣ ਦਾ ਫੁਰਮਾਨ ਬਿਲਕੁਲ ਬੇਲੋੜਾ– ਢਿੱਲੋਂ, ਖਹਿਰਾ, ਅਰੋੜਾ
ਪੰਜਾਬ ਸਰਕਾਰ ਵਲੋਂ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਸਰਕਾਰ ਦੇ ਹੁਕਮਾਂ ਦੀ ਘੋਰ ਨਿੰਦਾ ਕਰਦਿਆਂ ਮਾਸਟਰ ਕੇਡਰ ਯੂਨੀਅਨ ਦੇ ਆਗੂ ਮਨਜਿੰਦਰ ਸਿੰਘ ਢਿੱਲੋਂ, ਤਜਿੰਦਰ ਸਿੰਘ ਖਹਿਰਾ ਅਤੇ ਵਿਸ਼ਾਲ ਅਰੋੜਾ ਨੇ ਕਿਹਾ ਕਿ 11, 12 ਜੁਲਾਈ ( ਦੂਜੇ ਸ਼ਨੀਵਾਰ ਅਤੇ ਐਤਵਾਰ) ਨੂੰ ਸਮੂਹ ਸਟਾਫ਼ ਨੂੰ ਸਕੂਲ ਵਿਚ ਹਾਜ਼ਰ ਰਹਿਣ ਦਾ ਤੁਗਲਕੀ ਫੁਰਮਾਨ ਬਿਲਕੁਲ ਬੇਲੋੜਾ ਹੈ। ਐੱਸ.ਆਈ.ਆਰ. ਦੇ ਕੈਂਪ ਵਿਚ ਬੀ.ਐੱਲ. ਓ. ਦਾ ਹੀ ਕੰਮ ਹੈ, ਬਹੁਤ ਸਾਰੇ ਅਧਿਆਪਕ ਦੂਸਰੇ ਜ਼ਿਲਿ੍ਆ ਵਿਚ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਨੇ ਹਫਤੇ ਬਾਅਦ ਪਰਿਵਾਰਾਂ ਨੂੰ ਮਿਲਣਾ ਹੁੰਦਾ ਹੈ ਅਤੇ ਆਪਣੇ ਪਰਿਵਾਰਿਕ ਕੰਮਕਾਜ ਕਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਅਧਿਆਪਕ ਵਰਗ ਅਜਿਹੇ ਤੁਗਲਕੀ ਫੁਰਮਾਨਾਂ ਤੋਂ ਪ੍ਰੇਸ਼ਾਨ ਹੈ। ਸਰਕਾਰ ਨੂੰ ਅਜਿਹੇ ਫੈਸਲੇ ਸੋਚ ਵਿਚਾਰ ਤੋਂ ਬਾਅਦ ਕਰਨੇ ਚਾਹੀਦੇ ਹਨ।

ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਤੇ ਪ੍ਰਦੀਪ ਭਲਾਈਪੁਰ ਵਲੋਂ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨਾਲ ਮੁਲਾਕਾਤ ਅਗਲੀ ਖ਼ਬਰ ਠੱਠੀ ਸੋਹਲ ਦੇ ਸੂਏ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।