10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਠੱਠੀ ਸੋਹਲ ਦੇ ਸੂਏ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਜੀਤ ਡੈਸਕ 12-07-2026
ਝਬਾਲ, 11 ਜੁਲਾਈ (ਸੁਖਦੇਵ ਸਿੰਘ)– ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠੀ ਸੋਹਲ ਨੇੜਿਓਂ ਲੰਘਦੇ ਸੂਏ ਵਿਚੋਂ 40/45 ਸਾਲ ਦੇ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲੀ ਹੈ। ਲਾਸ਼ ਲੰਮਾ ਸਮਾਂ ਪਾਣੀ ਵਿਚ ਰਹਿਣ ਕਰਕੇ ਉਸਦੀ ਪਛਾਣ ਨਹੀਂ ਹੋ ਸਕੀ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਥਾਣਾ ਮੁਖੀ ਝਬਾਲ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੂਏ ਵਿਚ ਲਾਸ਼ ਪਈ ਹੋਣ ਬਾਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਇਤਲਾਹ ਦਿੱਤੀ ਗਈ ਸੀ । ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ ਮੁਰਦਾ ਘਰ ਅੰਦਰ ਰੱਖ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਸਰਕਾਰ ਦੇ ਫੁਰਮਾਨ ਨੂੰ ਲੈ ਕੇ ਅਧਿਆਪਕਾਂ ’ਚ ਰੋਸ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਲੱਗੀ ਰੋਕ ਖ਼ਿਲਾਫ਼ ਪੰਥਕ ਜਥੇਬੰਦੀਆਂ ਵਲੋਂ ਮਾਰਚ ਅੱਜ– ਬਲਵਿੰਦਰ ਝਬਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।