12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅੱਜ ਤੇ ਕੱਲ੍ਹ ਛੁੱਟੀ ਵਾਲੇ ਦਿਨਾਂ ਵਿਚ ਅਧਿਆਪਕਾਂ ਨੂੰ ਸਕੂਲ ਹਾਜ਼ਰ ਹੋਣ ’ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਸਖ਼ਤ ਨਿਖੇਧੀ

ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਇਕਬਾਲ ਸਿੰਘ ਸੋਢੀ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਤਰਨ ਤਾਰਨ ਦੇ ਸਰਪ੍ਸਤ ਕਾਰਜ ਸਿੰਘ ਕੈਰੋਂ, ਪ੍ਰਧਾਨ ਬਲਜੀਤ ਟੌਮ, ਜਨਰਲ ਸਕੱਤਰ ਨਰਿੰਦਰ ਨੂਰ, ਅੰਮਿ੍ਤਪਾਲ ਸਿੰਘ ਬਾਕੀਪੁਰ, ਗੁਲਬਾਗ ਸਿੰਘ ਕੁਹਾੜਕਾ, ਰਵੀ ਕੁਮਾਰ, ਕੰਵਲਜੀਤ ਝਾਮਕਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਮਾੜੀਮੇਘਾ, ਬੇਅੰਤ ਸਿੰਘ ਹਰੀਕੇ, ਮਨਜੀਤ ਸਿੰਘ ਪੱਟੀ, ਗੁਰਪ੍ਰੀਤ ਸਿੰਘ ਲਾਲਪੁਰਾ ਆਦਿ ਆਗੂਆਂ ਵਲੋਂ ਪੰਜਾਬ ਸਰਕਾਰ ਦੇ 11 ਤੇ 12 ਜੁਲਾਈ ਨੂੰ ਛੁੱਟੀ ਵਾਲੇ ਦਿਨ ਵੀ ਗੈਰ ਵਾਜਿਬ, ਗੈਰ ਵਿਵਹਾਰਕ ਤੇ ਗੈਰ ਸਿਧਾਂਤਕ ਤੌਰ ’ਤੇ ਅਧਿਆਪਕਾਂ ਨੂੰ ਸਕੂਲ ਵਿਚ ਹਾਜ਼ਰ ਰਹਿਣ ਦੇ ਤਾਨਾਸ਼ਾਹੀ ਹੁਕਮਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਆਗੂਆਂ ਵਲੋਂ ਕਿਹਾ ਗਿਆ ਕਿ ਐਸ.ਆਈ.ਆਰ. ਦੇ ਕੰਮ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਦੇ ਅਧਿਆਪਕ ਬਤੌਰ ਬੀ. ਐਲ. ਓ., ਸਹਾਇਕ ਬੀ. ਐਲ. ਓ., ਸੈਕਟਰ ਅਫਸਰ ਅਤੇ ਵੱਖ-ਵੱਖ ਤਹਿਸੀਲਾਂ ਵਿਚ ਦਫਤਰੀ ਅਮਲੇ ਤੌਰ ’ਤੇ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ। ਦੂਜੇ ਪਾਸੇ ਡਰੱਗ ਸੈਂਸਸ ਪ੍ਰਾਜੈਕਟ ਅਧੀਨ ਪੰਜਾਬ ਸਰਕਾਰ ਵਲੋਂ ਆਪਣਾ ਸਰਵ੍ਹੇ ਕਰਾਇਆ ਜਾ ਰਿਹਾ ਹੈ, ਜਿਸ ਵਿਚ ਵੀ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਜ਼ਬਰਦਸਤੀ ਲਗਾਇਆ ਗਿਆ ਹੈ। ਹੁਣ ਪੰਜਾਬ ਦੇ ਚੋਣ ਕਮਿਸ਼ਨ ਵਲੋਂ ਕੁਝ ਕੁ ਬਾਕੀ ਰਹਿੰਦੇ ਅਧਿਆਪਕਾਂ ਨੂੰ ਵੀ ਸਨਿਚਰਵਾਰ ਅਤੇ ਐਤਵਾਰ ਵਾਲੇ ਦਿਨ ਸਕੂਲਾਂ ਵਿਚ ਹਾਜ਼ਰ ਰਹਿਣ ਦੇ ਤਾਨਾਸ਼ਾਹੀ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਪੰਜਾਬ ਦੇ ਵੱਡੀ ਗਿਣਤੀ ਵਿਚ ਗੈਰ ਵਿੱਦਿਅਕ ਕੰਮਾਂ ਵਿਚ ਲੱਗੇ ਅਧਿਆਪਕਾਂ ਦਾ ਕੰਮ ਦਾ ਬੋਝ ਸਕੂਲਾਂ ਵਿਚ ਹਾਜ਼ਰ ਰਹਿ ਗਏ ਅਧਿਆਪਕਾਂ ਉੱਪਰ ਪੈਂਦਾ ਹੈ, ਜਿਸ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ, ਉੱਥੇ ਨਾਲ ਹੀ ਘੱਟ ਗਿਣਤੀ ਅਧਿਆਪਕਾਂ ਉੱਪਰ ਵੀ ਕੰਮ ਦਾ ਬੋਝ ਦੁੱਗਣਾ-ਤਿੱਗਣਾ ਹੋ ਜਾਂਦਾ ਹੈ। ਅਧਿਆਪਕ ਕੋਈ ਰੋਬਰਟ ਮਸ਼ੀਨ ਦੀ ਤਰ੍ਹਾਂ ਨਹੀਂ ਹੈ। ਸਗੋਂ ਅਧਿਆਪਕ ਇਕ ਜੀਵਤ ਸਮਾਜਿਕ ਪ੍ਰਾਣੀ ਹੈ, ਜਿਸ ਦੀ ਕੰਮ ਕਰਨ ਦੀ ਕੋਈ ਹੱਦ ਹੈ, ਪਰ ਹੁਣ ਛੁੱਟੀ ਵਾਲੇ ਦਿਨਾਂ ਨੂੰ ਅਧਿਆਪਕਾਂ ਨੂੰ ਤਾਨਾਸ਼ਾਹੀ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਅਧਿਆਪਕ ਵਰਗ ਨਾਲ ਨਾਜਾਇਜ਼ ਧੱਕਾ ਹੈ, ਜਿਸ ਨੂੰ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਤਾਨਾਸ਼ਾਹੀ ਵਾਲਾ ਪੱਤਰ ਤੁਰੰਤ ਰੱਦ ਕੀਤਾ ਜਾਵੇ ।
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ’ਚੋਂ ਬੀਬਾ ਰਮਨਦੀਪ ਕੌਰ ਸੇਰੋ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ-ਭਿੰਦਾ ਫਤਿਆਬਾਦ... ਅਗਲੀ ਖ਼ਬਰ ਸਬ ਇੰਸਪੈਕਟਰ ਕੋਲੋਂ ਹੈਰੋਇਨ ਤੇ ਮਹਿਲਾ ਸਾਥੀ ਕੋਲੋਂ ਡਰੱਗ ਮਨੀ ਦੀ ਵਾਰਦਾਤ ਨੇ ਖ਼ਾਕੀ ਨੂੰ ਕੀਤਾ ਦਾਗਦਾਰ - ਭਾਈ ਵਿਰਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।