12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਤਰਨ ਤਾਰਨ ’ਚ ਵਕੀਲਾਂ ਨੇ ਚੌਥੇ ਦਿਨ ਵੀ ਕੰਮਕਾਜ ਠੱਪ ਰੱਖਿਆ

ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਹਰਿੰਦਰ ਸਿੰਘ)-ਜ਼ਿਲਾ ਬਾਰ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਪਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਕੀਲਾਂ ਨੇ ਕੰਮਕਾਰ ਠੱਪ ਕਰਨ ਤੋਂ ਬਾਅਦ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਵਕੀਲਾਂ ਵਲੋਂ ਕੰਮਕਾਰ ਠੱਪ ਕਰ ਦਿੱਤੇ ਜਾਣ ਤੋਂ ਬਾਅਦ ਤਰਨ ਤਾਰਨ ਦੀਆਂ 11 ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਇਲਾਵਾ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ, ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਬੰਧਿਤ ਅਦਾਲਤਾਂ ਵਿਚ ਵੀ ਕਿਸੇ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਹੈ। ਪੰਜਾਬ ਵਿਚ ਵਕੀਲਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫ਼ੇ ਦੇਣ ਦੇ ਸ਼ੁਰੂ ਹੋਏ ਸਿਲਸਿਲੇ ਦੌਰਾਨ ਐਡਵੋਕੇਟ ਹਰਿੰਦਰਪਾਲ ਸਿੰਘ ਛਾਹੜ ਨੇ ਸੰਗਰੂਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਪਰਮਿੰਦਰ ਸਿੰਘ ਢਿੱਲੋਂ, ਸੈਕਟਰੀ ਰਵਿੰਦਰ ਸਿੰਘ ਖਹਿਰਾ, ਪੰਕਜ ਚਾਵਲਾ ਐਡਵੋਕੇਟ, ਨਿਤੀਸ਼ ਕੁਮਾਰ ਮਹਿਰਾ ਐਡਵੋਕੇਟ, ਮੋਹਿਤ ਕੁਮਾਰ ਐਡਵੋਕੇਟ, ਹਰਜਿੰਦਰ ਸਿੰਘ ਸੋਖੀ ਐਡਵੋਕੇਟ, ਨਿਸ਼ਾਨ ਸਿੰਘ ਐਡਵੋਕੇਟ, ਸੁਖਜੀਤ ਸਿੰਘ ਭੁੱਲਰ ਐਡਵੋਕੇਟ, ਸਾਜਨ ਕੁਮਾਰ ਦੇਵਗਨ ਐਡਵੋਕੇਟ, ਅਜੇ ਕੁਮਾਰ ਭਾਰਗਵ ਐਡਵੋਕੇਟ, ਨਿਸ਼ਕਰਮ ਸਿੰਘ ਐਡਵੋਕੇਟ ਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆ ਨਾਲ ਘਿਰੀ ਹੋਈ ਹੈ ਤੇ ਇਸ ਤੋਂ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ।
ਪਿਛਲੀ ਖ਼ਬਰ ਸਬ ਇੰਸਪੈਕਟਰ ਕੋਲੋਂ ਹੈਰੋਇਨ ਤੇ ਮਹਿਲਾ ਸਾਥੀ ਕੋਲੋਂ ਡਰੱਗ ਮਨੀ ਦੀ ਵਾਰਦਾਤ ਨੇ ਖ਼ਾਕੀ ਨੂੰ ਕੀਤਾ ਦਾਗਦਾਰ - ਭਾਈ ਵਿਰਸਾ... ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।