24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਾਬਾ ਕਰਮ ਸ਼ਾਹ ਦਾਤਾ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਕਰਵਾਏ ਕਬੱਡੀ ਦੇ ਰੌਚਕ ਮੁਕਾਬਲੇ

ਅਜੀਤ ਡੈਸਕ 10-07-2026

ਫਤਿਆਬਾਦ, 9 ਜੁਲਾਈ (ਹਰਵਿੰਦਰ ਸਿੰਘ ਧੂੰਦਾ)–ਇਤਿਹਾਸਕ ਕਸਬਾ ਫਤਿਆਬਾਦ ਵਿਖੇ ਸਥਿਤ ਗੁਰਦੁਆਰਾ ਬਾਬਾ ਕਰਮ ਸ਼ਾਹ ਦਾਤਾ ਵਿਖੇ ਸਲਾਨਾ ਮੇਲਾ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਖੁੱਲ੍ਹੇ ਧਾਰਮਿਕ ਦੀਵਾਨ ਸਜਾਏ ਗਏ ਜਿਥੇ ਰਾਗੀ ,ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਸ਼ਾਮ ਦੇ ਖੇਡ ਸਟੇਡੀਅਮ ਫਤਿਆਬਾਦ ਵਿਖੇ ਲੜਕੇ ਤੇ ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ। ਪਹਿਲੇ ਲੜਕੀਆਂ ਦੇ ਮੈਚ ਜਿਸ ਵਿਚ ਫਤਿਆਬਾਦ ਦੀ ਟੀਮ ਨੇ ਗੁਰਦਾਸਪੁਰ ਨੂੰ ਹਰਾਇਆ ਜਦ ਕਿ ਦੂਸਰੇ ਮੁਕਾਬਲਿਆਂ ਵਿਚ ਲੜਕਿਆਂ ਦੇ ਮੈਚ ਜਿਸ ਵਿਚ ਖਡੂਰ ਸਾਹਿਬ ਨੇ ਖੀਰਾਂਵਾਲੀ ਦੀ ਟੀਮ ਨੂੰ 26 ਦੇ ਮੁਕਾਬਲੇ 41 ਅੰਕ ਲੈ ਕੇ ਜੇਤੂ ਰਹੇ। ਇਸ ਮੌਕੇ ਲੜਕੀਆਂ ਦੀ ਜੇਤੂ ਟੀਮ ਨੂੰ ਮੇਲਾ ਪ੍ਰਬੰਧਕਾਂ ਵਲੋਂ 12 ਤੇ ਰਨਰ ਅਪ ਟੀਮ ਨੂੰ 8 ਹਜ਼ਾਰ ਜਦ ਕੇ ਲੜਕਿਆਂ ਦੀ ਜੇਤੂ ਖਡੂਰ ਸਾਹਿਬ ਦੀ ਟੀਮ ਨੂੰ 60 ਹਜ਼ਾਰ ਤੇ ਰਨਰ ਅਪ ਖੀਰਾਂਵਾਲੀ ਦੀ ਟੀਮ ਨੂੰ 55 ਹਜ਼ਾਰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕਾਂ ਵਿਚ ਜਗਵਿੰਦਰ ਸਿੰਘ ਮਣਕੂ ਸਰਪੰਚ ਫਤਿਆਬਾਦ, ਮਹਿੰਦਰ ਸਿੰਘ ਕੰਬੋਜ਼, ਲਖਵਿੰਦਰ ਸਿੰਘ ਕਾਨੂੰਗੋ, ਸੁਖਦੇਵ ਸਿੰਘ ਨੰਬਰਦਾਰ, ਧਰਮ ਸਿੰਘ ਸੰਧਾ, ਮਾਸਟਰ ਬਲਵਿੰਦਰ ਸਿੰਘ, ਸੁਰਜੀਤ ਕੁਮਾਰ ਮੈਂਬਰ ਪੰਚਾਇਤ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ, ਜਗਜੀਤ ਸਿੰਘ ਕਾਲੂ, ਕੁਲਦੀਪ ਸਿੰਘ ਕੰਬੋਜ ਪ੍ਰਧਾਨ ਕਿਸਾਨ ਯੂਨੀਅਨ, ਅਮਰਜੀਤ ਸਿੰਘ ਧੰਦੂ ਪਹਿਲਵਾਨ, ਕਮਲਜੀਤ ਕੰਮੋ ਪਹਿਲਵਾਨ, ਰੱਕਾ ਪਹਿਲਵਾਨ, ਸੋਨੀ ਪਹਿਲਵਾਨ ਫਤਿਆਬਾਦ, ਕਸ਼ਮੀਰ ਸਿੰਘ ਸਹੋਤਾ, ਕੁਲਦੀਪ ਸਿੰਘ ਸਹੋਤਾ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਸਾਬੀ, ਕੁਲਦੀਪ ਸਿੰਘ ਸੋਨੂੰ ਘੂੱਗਾ, ਬਲਕਾਰ ਸਿੰਘ ਠੇਕੇਦਾਰ, ਰਛਪਾਲ ਸਿੰਘ ਮੱਟੂ, ਕਿਰਪਾਲ ਸਿੰਘ ਮੱਟੂ, ਸੁਖਪਾਲ ਸਿੰਘ ਮੱਟੂ, ਲਖਵਿੰਦਰ ਸਿੰਘ, ਕੁਲਵੰਤ ਸਿੰਘ ਬਿੱਲੂ ਚੰਡੀਗੜ੍ਹ, ਗੋਲਡੀ ਭਾਪਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਜਾਮਾਰਾਏ ਵਿਖੇ ਪ੍ਰੇਰਣਾਦਾਇਕ ਵਰਕਸ਼ਾਪ ਲਗਾਈ ਅਗਲੀ ਖ਼ਬਰ ਪਾਰਟੀ ਦੇ ਪੋਸਟਰ ਪਾੜਨ ਦੇ ਰੋਸ ’ਚ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।