14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਿਵਲ ਹਸਪਤਾਲ ਬਲੱਡ ਬੈਂਕ ਤਰਨ ਤਾਰਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਅਜੀਤ ਡੈਸਕ 05-07-2026
ਤਰਨ ਤਾਰਨ, 4 ਜੁਲਾਈ (ਪਰਮਜੀਤ ਜੋਸ਼ੀ)— ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿਵਲ ਹਸਪਤਾਲ ਤਰਨ ਤਾਰਨ ਦੇ ਬਲੱਡ ਬੈਂਕ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਪਾਠ ਦੇ ਭੋਗ ਪੈਣ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਕਰਵਾਇਆ ਗਿਆ। ਸਮਾਗਮ ਦੌਰਾਨ ਬਲੱਡ ਬੈਂਕ ਅਤੇ ਹਸਪਤਾਲ ਦਾ ਸਟਾਫ ਮੌਜੂਦ ਸੀ। ਇਸ ਮੌਕੇ ਸੰਗਤ ਲਈ ਗੁਰੂ ਕਾ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਗਮ ਦੌਰਾਨ ਸੇਵਾ ਭਾਰਤੀ ਦੇ ਜਨਰਲ ਸਕੱਤਰ ਸੁਰਿੰਦਰ ਸ਼ਰਮਾ, ਪਰਧਾਨ ਅਭਿਨੰਦਨ ਗੁਪਤਾ, ਜਨਰਲ ਸੈਕੇਟਰੀ ਦੀਪਕ ਸ਼ਰਮਾ, ਜ਼ਿਲ੍ਹਾ ਸੰਘ ਸੰਚਾਲਕ ਹੰਸ ਰਾਜ ਚੌਧਰੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮੰਤਰੀ ਹਰਿੰਦਰ ਅਗਰਵਾਲ, ਆਤਮਬੀਰ ਸ਼ਰਮਾ, ਅਰਵਿੰਦ ਮਰਵਾਹਾ, ਤਰਸੇਮ, ਸੁਖਵਿੰਦਰ ਸਿੰਘ, ਦਨੇਸ਼ ਗੁਪਤਾ, ਸੇਵਾ ਭਾਰਤੀ ਦੇ ਸ੍ਰੀਮਤੀ ਸੁਭਾਸ਼ ਸ਼ਰਮਾ, ਕੇਂਦਰੀ ਪ੍ਰਮੁੱਖ ਸ੍ਰੀਮਤੀ ਪ੍ਰਵੇਸ਼ ਸ਼ਰਮਾ, ਵਨੀਤਾ ਵਾਲੀਆ, ਸ਼ਮਾ ਠੁਕਰਾਲ, ਪੂਨਮ ਕਪੂਰ, ਸ੍ਰੀਮਤੀ ਭੋਲਾ, ਬਾਲ ਸੰਸਕਾਰ ਕੇਂਦਰ ਦੀਆਂ ਕਿਰਨ ਸ਼ਸ਼ਰਮਾ, ਪ੍ਰਭਜੋਤ, ਜਸਪ੍ਰੀਤ ਅਤੇ ਮਨਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਭਾਰਤੀ ਧਵਨ, ਐੱਸ.ਐੱਮ.ਓ. ਡਾ. ਸੁਰਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸ਼ੁਭਮ ਸ਼ਰਮਾ ਧੂਰੀ ਦਾ ਰਈਆ ਪਹੁੰਚਣ ’ਤੇ ਉਪ ਪ੍ਰਧਾਨ ਸੁੱਖ ਰੰਧਾਵਾ ਦੀ ਅਗਵਾਈ ਵਿਚ ਟੀਮ ਡਿੰਪਾ ਵਲੋਂ ਸਵਾਗਤ ਅਗਲੀ ਖ਼ਬਰ ਕਾਰਪੋਰੇਟਾਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਸਰਕਾਰੀ ਸਾਜਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ–ਸੁਰਜੀਤ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।