08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨੰਬਰਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਣ ਭੱਤਾ ਵਧਾਉਣ ਦੀ ਦਿੱਤੀ ਗਾਰੰਟੀ ਪੂਰੀ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 04-07-2026
ਖਡੂਰ ਸਾਹਿਬ, 3 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਸਾਢੇ ਚਾਰ ਸਾਲ ਪਹਿਲਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਭਗਵੰਤ ਮਾਨ ਵਲੋਂ ਗਰੰਟੀ ਦਿੱਤੀ ਗਈ ਸੀ ਕਿ ਸਰਕਾਰ ਬਣਦਿਆਂ ਹੀ ਨੰਬਰਦਾਰਾਂ ਦੀਆਂ ਦੋ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿਚ ਮਾਣ ਭੱਤਾ ਵਧਾਉਣਾ ਤੇ ਜੱਦੀ ਪੁਸ਼ਤੀ ਸੀ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਅੰਤਲੇ ਪੜਾਅ ਉਪਰ ਪਹੁੰਚ ਚੁੱਕੀ ਹੈ ਤੇ ਨੰਬਰਦਾਰਾਂ ਨਾਲ ਕੀਤਾ ਵਾਅਦਾ ਵਫਾ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਖਡੂਰ ਸਾਹਿਬ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਗੁਰਮੁੱਖ ਸਿੰਘ ਤੱਖਤੂਚੱਕ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਦੀ ਪ੍ਰਧਾਨਗੀ ਹੇਠ ਤਹਿਸੀਲ ਪੱਧਰੀ ਮੀਟਿੰਗ ਵਿਚ ਭਰਵੇਂ ਇਕੱਠ ਨੇ ਇਕਸੁਰ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਨੰਬਰਦਾਰਾਂ ਦਿੱਤੀ ਗਰੰਟੀ ਤਰੁੰਤ ਪੂਰੀ ਕੀਤੀ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਤੇ ਸਮੂਹ ਸੂਬਾ ਬਾਡੀ ਦੇ ਆਗੂਆਂ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸਲਾਘਾ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਭਲਾਈਪੁਰ ਐਗਜੈਕਟਿਵ ਮੈਂਬਰ ਪੰਜਾਬ, ਗੁਰਸ਼ਰਨ ਸਿੰਘ ਖਡੂਰ ਸਾਹਿਬ ਜ਼ਿਲ੍ਹਾ ਮੀਤ ਪ੍ਰਧਾਨ, ਜਥੇ. ਨਰਿੰਦਰ ਸਿੰਘ ਗੁੱਜਰਪੁਰਾ ਸਬ ਤਹਿਸੀਲ ਪ੍ਰਧਾਨ, ਕੈਪਟਨ ਜਸਪਾਲ ਸਿੰਘ ਤੱਖਤੂਚੱਕ, ਮੰਗਲ ਸਿੰਘ ਗੋਇੰਦਵਾਲ ਸਾਹਿਬ, ਸਰਬਜੀਤ ਸਿੰਘ ਦੀਨੇਵਾਲ, ਕੈਪਟਨ ਮੱਖਣ ਸਿੰਘ ਏਕਲਗੱਡਾ, ਸਤਨਾਮ ਸਿੰਘ ਨੱਥੋਕੇ, ਗੁਰਦੇਵ ਸਿੰਘ ਖੋਜਕੀਪੁਰ, ਲਖਵਿੰਦਰ ਸਿੰਘ ਏਕਲਗੱਡਾ, ਮੰਗਲ ਸਿੰਘ ਉਪਲ, ਲਖਵਿੰਦਰ ਸਿੰਘ ਕੋਟ ਮੁਹੰਮਦ ਖਾਂ, ਬੂਟਾ ਸਿੰਘ ਸਰਲੀ, ਮਨਜੀਤ ਸਿੰਘ ਜਲਾਲਾਬਾਦ, ਮੇਜਰ ਸਿੰਘ ਜਲਾਲਾਬਾਦ, ਹਰਦੀਪ ਸਿੰਘ ਨੱਥੋਕੇ, ਜਸਵੰਤ ਸਿੰਘ ਖੋਜਕੀਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਐਚ. ਸੀ. ਕਸੇਲ ਵਿਖੇ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਚਿਕਣਗੁਨੀਆਂ... ਅਗਲੀ ਖ਼ਬਰ ਲੈਂਡ ਪੂਲਿੰਗ ਦਾ ਮੁੜ ਪੰਗਾ ਨਾ ਲਵੇ ਮਾਨ ਸਰਕਾਰ-ਐਸ. ਕੇ. ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।