28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਉੱਤਰਾਖੰਡ ਪਿਰਾਨ ਕਲੀਅਰ ਸ਼ਰੀਫ਼ ਵਿਖੇ 13 ਅਗਸਤ ਤੋਂ ਮਨਾਏ ਜਾਣ ਵਾਲੇ 758ਵੇਂ ਸਾਲਾਨਾ ਉਰਸ ਵਿਚ ਹਾਜ਼ਰੀ ਭਰਨ ਲਈ ਅਜਨਾਲਾ ਤੋਂ ਕਾਫ਼ਲਾ ਜਾਵੇਗਾ–ਮਨੀਸ਼ ਉੱਪਲ

ਅਜੀਤ ਡੈਸਕ 03-07-2026
ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਉੱਤਰਾਖੰਡ ਵਿਚ ਪੈਂਦੇ ਪਿਰਾਨ ਕਲੀਅਰ ਸ਼ਰੀਫ਼ ਵਿਖੇ ਵਿਸ਼ਵ ਪ੍ਰਸਿੱਧ ਦਰਗਾਹ ਹਜ਼ਰਤ ਮਖ਼ਦੂਮ ਅਲੀ ਅਹਿਮਦ ਸਾਬਰ ਪੀਆ ਦੇ 13 ਅਗਸਤ ਤੋਂ ਸਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਵਿਸ਼ਵ ਵਿਆਪੀ ਸਾਲਾਨਾ 758 ਵੇਂ ਉਰਸ ਵਿਚ ਹਾਜ਼ਰੀ ਭਰਨ ਲਈ ਅਜਨਾਲਾ ਸ਼ਹਿਰ ਅਤੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਤੋਂ ਪੀਰਾਂ ਫ਼ਕੀਰਾਂ ਦੇ ਦਰਬਾਰਾਂ ਦੇ ਮੁੱਖ ਸੇਵਾਦਾਰ ਤੇ ਸ਼ਰਧਾਲੂਆਂ ਦਾ ਇਕ ਕਾਫ਼ਲਾ ਵੀ ਹਾਜ਼ਰੀ ਲਗਵਾਏਗਾ। ਅੱਜ ਇੱਥੇ ਕਾਫ਼ਲੇ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਹੋਈ ਮੀਟਿੰਗ ਉਪਰੰਤ ਉਕਤ ਜਾਣਕਾਰੀ ਦਿੰਦਿਆਂ ਵਾਰਡ ਨੰਬਰ 7 ਵਿਚ ਸਥਿਤ ਦਰਬਾਰ ਪੀਰ ਬਾਬਾ ਲੱਖ ਦਾਤਾ ਦਰਬਾਰ ਦੇ ਮੁੱਖ ਸੇਵਾਦਾਰ ਮਨੀਸ਼ ਕੁਮਾਰ ਉਪੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਕਤ ਸਾਲਾਨਾ ਉਰਸ ਦਾ 13 ਅਗਸਤ ਤੋਂ ਆਗਾਜ਼ ਹੋਵੇਗਾ, 14 ਅਗਸਤ ਨੂੰ ਮਹਿੰਦੀ ਡੋਰੀ ਦੀ ਰਸਮ, 25 ਅਗਸਤ ਨੂੰ ਛੋਟੀ ਰੌਸ਼ਨੀ, 26 ਅਗਸਤ ਨੂੰ ਵੱਡੀ ਰੌਸ਼ਨੀ, 27 ਅਗਸਤ ਨੂੰ ਕੁੱਲ ਸ਼ਰੀਫ਼, 28 ਅਗਸਤ ਨੂੰ ਗੁੱਸ਼ਲ ਸ਼ਰੀਫ਼ ਅਤੇ 31 ਅਗਸਤ ਨੂੰ ਕੁੱਲ ਸ਼ਰੀਫ਼ ਦੀ ਰਸਮ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਉਰਸ ਪ੍ਰਸਿੱਧ ਕੱਵਾਲਾਂ ਵਲੋਂ ਸੂਫੀਆਨਾਂ ਕਲਾਮ ਪੇਸ਼ ਕੀਤੇ ਜਾਣਗੇ।
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਵਲੋਂ ਹਲਕੇ ਵਿਚ ਯੂਥ ਵਿੰਗ ਦੀ ਟੀਮ ਬਣਾਉਣ ਸੰਬੰਧੀ... ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਨੇ ਚੀਮਾਬਾਠ ਗੋਲੀ ਕਾਂਡ ਦੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।