04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੁਰਾਣੀ ਕੈਰੋਂ ਰੋਡ ਵਿਖੇ ਦੁਕਾਨਦਾਰਾਂ ਨੇ ਲੰਗਰ ਤੇ ਛਬੀਲ ਦੀ ਕੀਤੀ ਸੇਵਾ

ਅਜੀਤ ਡੈਸਕ 23-06-2026
ਪੱਟੀ, 22 ਜੂਨ (ਕਾਲੇਕੇ, ਖਹਿਰਾ)-ਪੁਰਾਣੀ ਕੈਰੋਂ ਰੋਡ ਵਿਖੇ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਦੇ ਨਜ਼ਦੀਕ ਸਿਹਤ ਦੁਕਾਨਦਾਰਾਂ ਵਲੋਂ ਲੰਗਰ ਅਤੇ ਛਬੀਲ ਦੀ ਸੇਵਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਸਹਿਯੋਗ ਨਾਲ ਦਾਲ- ਫੁਲਕਾ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਈ ਦਾ ਲੰਗਰ ਸਾਰਾ ਦਿਨ ਚਲਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਫੋਟੋਗ੍ਰਾਫਰ, ਗਗਨ ਸਰਾਂ, ਸੋਨੂੰ ਮੂਕਰ, ਅੰਮ੍ਰਿਤ ਸਿੰਘ, ਉੰਕਾਰ ਸਿੰਘ, ਰਿੰਕੂ, ਰਾਜਾ ਤੇ ਗੋਪੀ ਆਦਿ ਨੇ ਸੇਵਾ ਵਿਚ ਹਿੱਸਾ ਲਿਆ।
ਪਿਛਲੀ ਖ਼ਬਰ ਫੂਡ ਸੇਫਟੀ ਟੀਮ ਤਰਨ ਤਾਰਨ ਵਲੋਂ ਵੱਖ-ਵੱਖ ਦੁਕਾਨਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਆਪਣੇ ਹੱਕਾਂ ਲਈ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।