11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਦੜਾ ਸੱਟਾ ਲਗਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਅਜੀਤ ਡੈਸਕ 21-06-2026
ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਦੜਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਗਿ੍ਰਫ਼ਤਾਰ ਵਿਅਕਤੀ ਪਾਸੋਂ ਤਿੰਨ ਪਰਚੀਆਂ ਦੜਾ ਸੱਟਾ ਵਾਲੀਆਂ, ਇਕ ਪੈਡ, ਇਕ ਪੈਨ ਅਤੇ 200 ਰੁਪਏ ਬਰਾਮਦ ਕੀਤੇ ਹਨ। ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਸੁੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਕਿ ਰੋਹੀ ਪੁਲ ਨੇਜ਼ੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ਾਲ ਅਰੋੜਾ ਉਰਫ ਸ਼ੁਭ ਪੁੱਤਰ ਜਤਿੰਦਰ ਕੁਮਾਰ ਵਾਸੀ ਚੰਦਰ ਕਾਲੋਨੀ ਗਲੀ ਨੰਬਰ 2 ਤਰਨ ਤਾਰਨ ਕਿਰਾਏ ਦੀ ਦੁਕਾਨ ਲੈ ਕੇ ਲਾਟਰੀ ਦੀ ਦੁਕਾਨ ਚਲਾ ਰਿਹਾ ਹੈ। ਲੋਕਾਂ ਨੂੰ 10 ਰੁਪਏ ਲਗਾ ਕੇ ਲਾਟਰੀ ਦੇ 100 ਰੁਪਏ ਨਿਕਲਣ ਦਾ ਗਾਰੰਟੀ ਦੇ ਕੇ ਪਰਚੀ ‘ਤੇ ਨੰਬਰ ਲਗਾ ਕੇ ਭੋਲਾ ਭਾਲੇ ਲੋਕਾਂ ਨਾਲ ਧੋਖਾਧੜੀ ਕਰ ਰਿਹਾ ਅਤੇ ਲੋਕਾਂ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਜੂਆ ਖਿਡਾ ਰਿਹਾ ਹੈ ਤਾਂ ਤੁਰੰਤ ਉਨ੍ਹਾਂ ਛਾਪੇਮਾਰੀ ਦੌਰਾਨ ਵਿਸ਼ਾਲ ਅਰੋੜਾ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿਖੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਗੰਦਗੀ ਨਾਲ ਭਰੇ ਛੱਪੜ ਬਿਮਾਰੀਆਂ ਨੂੰ ਦੇ ਰਹੇ... ਅਗਲੀ ਖ਼ਬਰ ਪੱਟੀ ਦੇ ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਲਈ ਖੇਡ ਮੰਤਰਾਲੇ ਦੇ ਚੇਅਰਮੈਨ ਜਸਕਵਰ ਸਿੰਘ ਜੱਸਾ ਪੱਟੀ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।