11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਾਝਾ ਜਨਵਾਦੀ ਲਿਖਾਰੀ ਸਭਾ ਵਲੋਂ ਕਵੀ ਦਰਬਾਰ ਕਰਵਾਇਆ

ਅਜੀਤ ਡੈਸਕ 21-06-2026
ਤਰਨ ਤਾਰਨ, 20 ਜੂਨ (ਇਕਬਾਲ ਸਿੰਘ ਸੋਢੀ)� ਮਾਝਾ ਜਨਵਾਦੀ ਲਿਖਾਰੀ ਸਭਾ ਵਲੋ ਭਾਈ ਮੋਹਨ ਸਿੰਘ ਵੈਦ ਯਾਦਗ਼ਾਰੀ ਲਾਇਬ੍ਰੇਰੀ ਗੰਢਾਂ ਵਾਲੀ ਧਰਮਸ਼ਾਲਾ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪਿਤਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਵਲੋਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ, ਉਨ੍ਹਾਂ ਦੀ ਗੁਰਬਾਣੀ ਬਾਰੇ ਅਤੇ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਗਿਆ। ਹਰਦਰਸ਼ਨ ਸਿੰਘ ਕਮਲ ਵਲੋਂ ਪਿਤਾ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਤਾ ਨੂੰ ਸ਼ਬਦਾਂ ਵਿਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਪਿਤਾ ਦਾ ਪਿਆਰ ਕਦੇ ਵੀ ਸ਼ਬਦਾਂ ਵਿਚ ਨਹੀਂ ਮਿਲਦਾ, ਪਿਤਾ ਉਹ ਥੰਮ ਹੁੰਦਾ ਹੈ, ਜਿਸਦੇ ਉਪਰ ਘਰ ਦਾ ਸਾਰਾ ਭਾਰ ਲੱਦਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਵਿਚ ਬਣ ਰਹੇ ਬਿਰਧ ਆਸ਼ਰਮਾਂ ਬਾਰੇ ਚਿੰਤਾਂ ਪ੍ਰਗਟ ਕੀਤੀ। ਇਸ ਸਭਾ ਵਿਚ ਵਿਸ਼ੇਸ਼ ਤੌਰ ‘ਤੇ ਜਲੰਧਰ ਤੋਂ ਲਾਲੀ ਕਰਤਾਰਪੁਰੀ ਨੇ ਵਿਸ਼ੇਸ਼ ਸਿਰਕਤ ਕੀਤੀ ਅਤੇ ਆਪਣੇ ਕਲਾਮ ਪੜ੍ਹੇ, ਜਿਸ ਨੂੰ ਸੁਣ ਕੇ ਪਾਠਕ ਮੰਤਰ-ਮੁਗਧ ਹੋ ਗਏ। ਸੋਨੂੰ ਸੁਲਤਾਨ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪਿਤਾ ਦਿਵਸ ਬਾਰੇ ਤਰੰਨਮ ਵਿਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਤਰ੍ਹਾਂ ਨਿਸ਼ਾਨ ਸਿੰਘ, ਦੀਦਾਰ ਸਿੰਘ ਲਾਇਬ੍ਰੇਰੀਅਨ, ਪਰਮਿੰਦਰ ਕੌਰ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਬਿੰਨੀ ਕਪੂਰ ਵਲੋਂ ਧੀ ਬਾਰੇ ਆਪਣੀ ਕਵਿਤਾ ਕਹੀ, ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸੁਰਿੰਦਰ ਪਾਲ ਗਿੱਲ ਵਲੋਂ ਪਿਤਾ ਦਿਵਸ ਨਾਲ ਸਬੰਧਤ ਕਵਿਤਾ ਗਾਈ ਗਈ। ਚਰਨਜੀਤ ਸਿੰਘ ਝਬਾਲ ਅਤੇ ਮਨਦੀਪ ਸਿੰਘ ਰਾਜਨ ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਨਾਲ ਸਮਾਜਿਕ ਕਵਿਤਾਵਾਂ ਪੜ੍ਹੀਆਂ ਗਈਆਂ। ਕੁਲਜੀਤ ਕੌਰ ਮੰਡ ਵਲੋਂ ਦੋ ਗ਼ਜ਼ਲਾਂ ਅਤੇ ਦੋਹੇ ਪੜ੍ਹੇ ਗਏ, ਜਿਸ ਵਿਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਗਈ। ਕੁਲਜੀਤ ਕੌਰ ਮੰਡ ਦੀ ਗ਼ਜ਼ਲ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਦੀਦਾਰ ਸਿੰਘ, ਮਨਿੰਦਰਪ੍ਰੀਤ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੱਟੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਬੱਸ ਰਵਾਨਾ ਅਗਲੀ ਖ਼ਬਰ ਖੇਮਕਰਨ ਦੇ ਬੀ. ਐੱਲ.ਏਜ਼ ਅਤੇ ਬੀ. ਐੱਲ.ਓਜ਼ ਨੂੰ ਦਿੱਤੀ ਐੱਸ. ਆਈ. ਆਰ. ਦੀ ਸਿਖ਼ਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।