17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਜਮਹੂਰੀ ਕਿਸਾਨ ਸਭਾ ਵਲੋਂ ਭਿੱਖੀਵਿੰਡ ਥਾਣੇ ਅੱਗੇ ਨਾਅਰੇਬਾਜ਼ੀ

ਅਜੀਤ ਡੈਸਕ 19-06-2026
ਭਿੱਖੀਵਿੰਡ, 18 ਜੂਨ (ਬੌਬੀ)- ਭਿੱਖੀਵਿੰਡ ਥਾਣੇ ਅੱਗੇ ਜਮਹੂਰੀ ਕਿਸਾਨ ਸਭਾ ਦੇ ਆਗੂ ਕੇਵਲ ਸਿੰਘ ਮਾੜੀ ਕੰਬੋਕੇ ਦੀ ਅਗਵਾਈ ਵਿਚ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਦੇ ਕਾਰਨ ਬਾਰੇ ਦੱਸਦਿਆਂ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਕਾਮਰੇਡ ਗੁਰਵੇਲ ਸਿੰਘ ਪੁੱਤਰ ਕਾਬਲ ਸਿੰਘ ਦੇ ਦਾਦਾ ਆਸਾ ਸਿੰਘ ਵਲੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਭਿੱਖੀਵਿੰਡ-ਖੇਮਕਰਨ ਮੁੱਖ ਸੜਕ ‘ਤੇ ਜਗ੍ਹਾ ਖਰੀਦੀ ਸੀ, ਜਿਸ ਦੀ ਜਮ੍ਹਾਂਬੰਦੀ ਉਨ੍ਹਾਂ ਕੋਲ ਮੌਜੂਦ ਹੈ। ਇਸ ਜਗ੍ਹਾ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਬਿਨਾਂ ਕਿਸੇ ਸਬੂਤ ਦੇ ਸਾਹਿਬ ਸਿੰਘ ਵਗੈਰਾ ਕੁਝ ਵਿਅਕਤੀ ਇਹ ਜਗ੍ਹਾ ਹਥਿਆਉਣ ਵਾਸਤੇ ਭਿੱਖੀਵਿੰਡ ਪੁਲਿਸ ਕੋਲ ਇਸ ਜਗ੍ਹਾ ਦੇ ਮਾਲਕ ਹੋਣ ਦੀ ਝੂਠੀ ਦਾਅਵੇਦਾਰੀ ਜਤਾਈ, ਜਿਸ ‘ਤੇ ਏ.ਐਸ.ਆਈ. ਜਸਵੰਤ ਸਿੰਘ ਨੇ ਜਗ੍ਹਾ ਦੇ ਅਸਲੀ ਮਾਲਕ ਗੁਰਵੇਲ ਸਿੰਘ ਨੂੰ ਵਾਰ ਵਾਰ ਥਾਣੇ ਸੱਦ ਕੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਦੀ ਧੱਕੇਸ਼ਾਹੀ ਹੱਦਾਂ ਬੰਨੇ ਤਾਂ ਉਸ ਵੇਲੇ ਟੱਪ ਗਈ, ਜਦੋਂ ਏ.ਐਸ.ਆਈ. ਜਸਵੰਤ ਸਿੰਘ ਨੇ ਬਿਨਾਂ ਕਿਸੇ ਅਦਾਲਤੀ ਸਟੇਅ ਦੇ ਪੁਲਿਸ ਦੀ ਵਰਦੀ ਦਾ ਰੋਅਬ ਵਰਤ ਕੇ ਥਾਂ ਦੇ ਮਾਲਕ ਗੁਰਵੇਲ ਸਿੰਘ ਨੂੰ ਭਰਤੀ ਪਾਉਣ ਤੋਂ ਵੀ ਰੋਕ ਦਿੱਤਾ। ਇਸੇ ਕੇਸ ਸੰਬੰਧੀ ਅੱਜ ਗੁਰਵੇਲ ਸਿੰਘ ਨੂੰ ਫਿਰ ਸੱਦ ਕੇ ਏ.ਐਸ.ਆਈ. ਨਾ ਮਿਲਣ ਕਰਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਏ.ਐਸ.ਆਈ. ਵਿਰੁੱਧ ਨਾਅਰੇ ਮਾਰ ਕੇ ਰੋਸ ਪ੍ਰਗਟ ਕੀਤਾ ਅਤੇ ਐਲਾਨ ਕੀਤਾ ਕਿ ਜੇ ਗੁਰਵੇਲ ਸਿੰਘ ਨੂੰ ਪ੍ਰੇਸ਼ਾਨ ਕਰਨਾ ਨਾ ਬੰਦ ਕੀਤਾ ਤਾਂ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਥਾਣੇ ਅਗੇ ਜਮਹੂਰੀ ਕਿਸਾਨ ਸਭਾ ਵਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਭਿੱਖੀਵਿੰਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਸੰਤ ਰਾਮ ਅੱਡਾ ਭਿੱਖੀਵਿੰਡ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ ਮਾੜੀ ਕੰਬੋਕੇ ਵੀ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਜਲਾਲਾਬਾਦ ਤੋਂ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਦਸ ਰੋਜ਼ਾ ਜੀਵਨ ਜੁਗਤਿ ਸਮਰ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।