29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਿੱਖੀਵਿੰਡ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਜੇਤੂ <br/>

ਅਜੀਤ ਡੈਸਕ 30-05-2026
ਭਿੱਖੀਵਿੰਡ, 29 ਮਈ (ਬੌਬੀ-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋਈਆਂ ਚੋਣਾਂ ਵਿਚ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਅਮਰਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਭਿੱਖੀਵਿੰਡ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਆਗੂਆਂ ਅਤੇ ਵਰਕਰਾਂ ਵਲੋਂ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਮੁੜ ਤੋਂ ਬਹਾਲ ਹੋਣ ਤੋਂ ਬਾਅਦ ਮੈਂ ਲਗਾਤਾਰ ਕੌਂਸਲਰ ਅਤੇ ਨਗਰ ਪੰਚਾਇਤ ਭਿੱਖੀਵਿੰਡ ਦਾ ਪ੍ਰਧਾਨ ਰਿਹਾ ਹਾਂ ਅਤੇ ਅੱਜ ਤੀਸਰੀ ਵਾਰ ਮੇਰੀ ਪਤਨੀ ਇਹ ਵਾਰਡ ਤੋਂ ਜਿੱਤੀ ਹੈ | ਉਨ੍ਹਾਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਉਨ੍ਹਾਂ 'ਤੇ ਇਹਨਾਂ ਵਿਸ਼ਵਾਸ ਜਤਾਇਆ ਕਿਉਂਕਿ ਉਹ ਹਰ ਵਕਤ ਲੋਕਾਂ ਦੀ ਮੁਸ਼ਕਿਲ ਹੱਲ ਕਰਨ ਵਿਚ ਲੱਗੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਨਹੀਂ ਹੈ ਪਰ ਫਿਰ ਵੀ ਮੈਂ ਕਦੀ ਕਿਸੇ ਦਾ ਕੰਮ ਨਹੀਂ ਰੁਕਣ ਦਿੱਤਾ ਅਤੇ ਆਪਣੇ ਪੱਧਰ 'ਤੇ ਹਮੇਸ਼ਾ ਕੰਮ ਕਰਾਉਂਦਾ ਨਾ ਜਿਸਦਾ ਨਤੀਜਾ ਹੈ ਕਿ ਅੱਜ ਲੋਕਾਂ ਨੇ ਵੱਡੀ ਪੱਧਰ 'ਤੇ ਮੈਨੂੰ ਵੋਟਾਂ ਪਾ ਕੇ ਜਤਾਇਆ ਹੈ ਉਹਨਾਂ ਕਿਹਾ ਮੈਂ ਅੱਗੇ ਤੋਂ ਵੀ ਲੋਕਾਂ ਦੀ ਵੱਧ ਤੋਂ ਵੱਧ ਮਦਦ ਅਤੇ ਸੇਵਾ ਕਰਦਾ ਰਹਾਂਗਾ |

ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਵਿਕਾਸ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ- ਕਰਨਬੀਰ ਸਿੰਘ ਬੁਰਜ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਕਿ੍ਸ਼ਨਪਾਲ ਜੱਜ ਵਾਰਡ ਨੰਬਰ 13 ਤੋਂ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।