02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਧੁੰਨ ਦੀ ਅਗਵਾਈ ਹੇਠ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਪਾਰਟੀ ਦੀ ਵੱਡੀ ਜਿੱਤ-ਬਲਵੰਤ ਸਿੰਘ ਸੰਧੂ <br/>

ਅਜੀਤ ਡੈਸਕ 24-05-2026
ਖੇਮਕਰਨ, 23 ਮਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ 'ਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਸੰਬੰਧ 'ਚ ਵਿਧਾਨ ਸਭਾ ਖੇਮਕਰਨ ਵਿਚ ਨਗਰ ਪੰਚਾਇਤ ਭਿੱਖੀਵਿੰਡ ਦੀਆਂਂਹੋ ਰਹੀਆਂ ਚੋਣਾਂ ਵਿਚ 'ਆਪ' ਪਾਰਟੀ ਦੇ ਵੱਖ-ਵੱਖ ਵਾਰਡਾਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਬਹੁਤ ਤੇਜ਼ ਚੱਲ ਰਿਹਾ ਹੈ | ਪਾਰਟੀ ਵਰਕਰ ਦਿਨ ਰਾਤ ਚੋਣ ਪਚਾਰ 'ਚ ਲੱਗੇ ਹੋਏ ਹਨ | ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਉਮੀਦਵਾਰ ਦੀ ਜਿੱਤ ਯਕੀਨੀ ਬਣ ਗਈ ਹੈ, ਕਿਉਂਕਿ ਪਿਛਲੇ ਚਾਰ ਸਾਲਾਂ 'ਚ ਭਗਵੰਤ ਮਾਨ ਦੀ ਸਰਕਾਰ ਵਲੋਂ ਕਸਬੇ ਭਿੱਖੀਵਿੰਡ ਦਾ ਜਿੰਨਾ ਵਿਕਾਸ ਕਰਵਾਇਆ ਗਿਆ ਹੈ, ਉਸ ਕਰਕੇ ਸਥਾਨਕ ਵਾਸੀਆਂ 'ਚ ਬਹੁਤ ਖੁਸ਼ੀ ਤੇ ਉਤਸ਼ਾਹ ਹੈ | ਉਸ ਦਾ ਬਹੁਤ ਵੱਡਾ ਲਾਭ ਪਾਰਟੀ ਉਮੀਦਵਾਰਾਂ ਨੂੰ ਮਿਲ ਰਿਹਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਐੱਨ. ਆਰ. ਆਈ. ਆਗੂ ਬਲਵੰਤ ਸਿੰਘ ਸੰਧੂ ਟ੍ਰਾਸਪੋਰਟਰ ਅਮਰੀਕਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਮੌਜੂਦਾ ਸਰਕਾਰ ਦੀ ਪ੍ਰਸੰਸਾ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਨੂੰ ਪਹਿਲੀ ਵਾਰ ਇਮਾਨਦਾਰ ਤੇ ਸੂਬੇ ਦੇ ਹਿੱਤਾਂ ਲਈ ਡੱਟਣ ਵਾਲਾ ਆਗੂ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ 'ਆਪ' ਉਮੀਦਵਾਰਾਂ ਦੀ ਵੱਡੀ ਤੇ ਇਤਿਹਾਸਕ ਜਿੱਤ ਹੋਵੇਗੀ |

ਪਿਛਲੀ ਖ਼ਬਰ ਸੇਵਾਮੁਕਤ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਦਾ ਧਰਨਾ ਲਾ ਕੇ ਬੈਂਕ ਦੇ ਕਬਜ਼ੇ ਅਧੀਨ ਕੋਠੀ 'ਤੇ ਕਬਜਾ ਕੀਤਾ ਕਿਸਾਨ ਆਗੂ... ਅਗਲੀ ਖ਼ਬਰ ਸੁਰਸਿੰਘ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।