01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਿਲੰਡਰ ਰੱਖ ਕੇ ਪ੍ਰਦਰਸ਼ਨ <br/>

ਅਜੀਤ ਡੈਸਕ 24-05-2026

ਫਤਿਆਬਾਦ, 23 ਮਈ (ਹਰਵਿੰਦਰ ਸਿੰਘ ਧੂੰਦਾ)-ਆਰ. ਐੱਮ. ਪੀ. ਆਈ. ਦੇ ਆਗੂਆਂ ਸਲੱਖਣ ਸਿੰਘ ਤੇ ਨਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਨਲਾਇਕ ਪ੍ਰਧਾਨ ਮੰਤਰੀ ਸਿੱਧ ਹੋ ਚੁੱਕਿਆ ਨਰਿੰਦਰ ਮੋਦੀ ਜ਼ਰੂਰੀ ਵਸਤਾਂ ਦੀ ਮਹਿੰਗਾਈ ਤੇ ਕਾਲਾਬਾਜ਼ਾਰੀ 'ਤੇ ਕਾਬੂ ਪਾਉਣ ਪੱਖੋਂ ਆਪਣੀ ਸਿਰੇ ਦੀ ਨਕਾਮੀ 'ਤੇ ਪਰਦਾ ਪਾਉਣ ਲਈ ਦੇਸ਼ ਵਾਸੀਆਂ ਨੂੰ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਦੇ ਘਟੀਆ ਮਸ਼ਵਰੇ ਦੇ ਕੇ ਆਪ ਸੈਰ-ਸਪਾਟਾ ਕਰਨ ਲਈ ਵਿਦੇਸ਼ਾਂ ਨੂੰ ਤੁਰ ਗਿਆ ਹੈ | ਰਸੋਈ ਗੈਸ ਦੀਆਂ ਕੀਮਤਾਂ ਅਤੇ ਡੀਜਲ, ਪੈਟਰੋਲ ਦੇ ਕੀਮਤਾਂ ਵਧਾ ਕੇ ਕਿਸਾਨਾਂ ਮਜ਼ਦੂਰਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ | ਕਿਸਾਨਾਂ ਨੂੰ ਬਿਨਾਂ ਲੋੜੀਂਦੀ ਸਾਮਾਨ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਜੰਗ ਬਹਾਦਰ ਸਿੰਘ ਤੁੜ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਛੱਤਰ ਸਿੰਘ ਤੁੜ, ਸ਼ਹੀਦ ਭਗਤ ਸਿੰਘ ਸਭਾ ਦੇ ਆਗੂ ਖੁਸ਼ਦੀਪ ਸਿੰਘ ਤੁੜ ਤੋਂ ਇਲਾਵਾ ਹਰਦਲੇਰ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ, ਇੰਦਰ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ, ਸਰਵਣ ਸਿੰਘ, ਸ਼ਿੰਦਾ ਸਿੰਘ, ਜੱਗਾ ਸਿੰਘ ਚੱਕ ਮਹਿਲ, ਗਰਮੇਜ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ, ਲੱਖਾ ਸਿੰਘ, ਸੁੱਖਾ ਸਿੰਘ, ਸਾਹਿਬ ਸਿੰਘ, ਦਿਲਬਾਗ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਖ਼ਤਰਨਾਕ ਗੈਂਗਸਟਰ ਲੱਖਾ ਦੇ 2 ਹੋਰ ਸਾਥੀ ਕਾਬੂ <br/> ਅਗਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ ਦਸਤਾਰ ਪ੍ਰਤੀਯੋਗਤਾ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।