18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਖਰੀ ਦਿਨ 139 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼— ਐਸ.ਡੀ.ਐਮ. ਅਮਨਦੀਪ ਸਿੰਘ <br/>

ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐਮ ਪੱਟੀ ਅਮਨਦੀਪ ਸਿੰਘ | <br/> 17-05-2026
ਪੱਟੀ, 16 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)—ਨਗਰ ਕੌਂਸਲ ਪੱਟੀ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ | ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਭਾਰੀ ਉਤਸ਼ਾਹ ਨਾਲ ਆਪਣੇ ਕਾਗਜ਼ ਦਾਖਲ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ-ਮੰਡਲ ਮੈਜਿਸਟਰੇਟ ਪੱਟੀ ਅਮਨਦੀਪ ਸਿੰਘ ਨੇ ਦੱਸਿਆ ਕਿ ਆਖਰੀ ਦਿਨ ਕੁੱਲ 139 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਚੋਣ ਮੈਦਾਨ ਵਿੱਚ ਉਤਰਣ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਐੱਸ.ਡੀ.ਐੱਮ. ਅਮਨਦੀਪ ਸਿੰਘ ਨੇ ਦੱਸਿਆ ਕਿ 18 ਮਈ ਦਿਨ ਸੋਮਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 19 ਮਈ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ | ਇਸ ਤੋਂ ਬਾਅਦ ਅੰਤਿਮ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ | ਹੁਣ ਤੱਕ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਵਿਚ ਵਾਰਡ ਨੰਬਰ 1 ਵਿਚ ਅੱਠ ਉਮੀਦਵਾਰ, ਵਾਰਡ ਨੰਬਰ 2 ਵਿਚ ਅੱਠ ਉਮੀਦਵਾਰ, ਵਾਰਡ ਨੰਬਰ 3 ਵਿਚ ਸੱਤ ਉਮੀਦਵਾਰ, ਵਾਰਡ ਨੰਬਰ 4 ਵਿੱਚ ਦਸ ਉਮੀਦਵਾਰ, ਵਾਰਡ ਨੰਬਰ 5 ਵਿਚ ਨੌ ਉਮੀਦਵਾਰ, ਵਾਰਡ ਨੰਬਰ 6 ਵਿਚ ਸੱਤ ਉਮੀਦਵਾਰ, ਵਾਰਡ ਨੰਬਰ 7 ਵਿਚ ਛੇ ਉਮੀਦਵਾਰ, ਵਾਰਡ ਨੰਬਰ 8 ਵਿੱਚ ਪੰਜ ਉਮੀਦਵਾਰ, ਵਾਰਡ ਨੰਬਰ 9 ਵਿੱਚ ਸੱਤ ਉਮੀਦਵਾਰ, ਵਾਰਡ ਨੰਬਰ 10 ਵਿਚ ਅੱਠ ਉਮੀਦਵਾਰ, ਵਾਰਡ ਨੰਬਰ 11 ਵਿਚ ਛੇ ਉਮੀਦਵਾਰ, ਵਾਰਡ ਨੰਬਰ 12 ਵਿਚ ਸੱਤ ਉਮੀਦਵਾਰ, ਵਾਰਡ ਨੰਬਰ 13 ਵਿੱਚ ਛੇ ਉਮੀਦਵਾਰ, ਵਾਰਡ ਨੰਬਰ 14 ਵਿਚ ਦਸ ਉਮੀਦਵਾਰ, ਵਾਰਡ ਨੰਬਰ 15 ਵਿੱਚ ਅੱਠ ਉਮੀਦਵਾਰ, ਵਾਰਡ ਨੰਬਰ 16 ਵਿਚ ਅੱਠ ਉਮੀਦਵਾਰ, ਵਾਰਡ ਨੰਬਰ 17 ਵਿਚ ਸੱਤ ਉਮੀਦਵਾਰ, ਵਾਰਡ ਨੰਬਰ 18 ਵਿਚ ਛੇ ਉਮੀਦਵਾਰ ਅਤੇ ਵਾਰਡ ਨੰਬਰ 19 ਵਿਚ ਛੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ

ਪਿਛਲੀ ਖ਼ਬਰ 8 ਵੱਡੀ ਗਿਣਤੀ 'ਚ ਮੌਜੂਦ ਵਰਕਰਾਂ ਨੇ ਉਮੀਦਵਾਰਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ <br/> ਆਮ ਆਦਮੀ ਪਾਰਟੀ ਦੇ ਉਮ... ਅਗਲੀ ਖ਼ਬਰ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ 'ਚ ਨਗਰ ਕੌਂਸਲ ਮਜੀਠਾ ਵਾਸਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।