20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਕਣਕ ਦੇ ਲੱਗੇ ਅੰਬਾਰ <br/>

ਅਜੀਤ ਡੈਸਕ 09-05-2026
ਅਟਾਰੀ, 8 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੀ ਸਰਹੱਦੀ ਦਾਣਾ ਮੰਡੀ ਅਟਾਰੀ ਅਤੇ ਨਜ਼ਦੀਕ ਆਉਂਦੀਆਂ ਮੰਡੀਆਂ ਵਿਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗ ਗਏ ਹਨ | ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੇ ਗੱਲਬਾਤ ਕਰਦੇ ਦੱਸਿਆ ਕਿ ਮੰਡੀ ਕਣਕ ਨਾਲ ਭਰ ਗਈ ਹੈ ਅਤੇ ਲੰਘਣ ਲਈ ਰਸਤਾ ਵੀ ਨਹੀਂ ਬਚਿਆ, ਜਿਸ ਕਾਰਨ ਹੋਰ ਕਣਕ ਦੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੱਲੇਦਾਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਮੀਂਹ ਪੈ ਜਾਵੇ ਤਾਂ ਉਨ੍ਹਾਂ ਨੂੰ ਫਿਰ ਦੁਬਾਰਾ ਕਣਕ ਸੁਕਾ ਕੇ ਤੋੜਿਆਂ ਵਿਚ ਭਰਾਈ ਕਰਨੀ ਪੈਂਦੀ ਹੈ | ਇਸ ਮੌਕੇ ਆੜਤੀ ਬਿਕਰਮ ਸਿੰਘ ਮੋਦੇ, ਆੜਤੀ ਗੁਰਲਾਲ ਸਿੰਘ, ਆੜਤੀ ਸ਼ਵੀ ਸ਼ਾਹ, ਆੜਤੀ ਸਰਬਜੀਤ ਸਿੰਘ, ਆੜਤੀ ਆਸੂ ਸ਼ਾਹ, ਆੜਤੀ ਡਾ. ਲੱਧੇਵਾਲ ਅਤੇ ਆੜਤੀ ਸੁਖਚੈਨ ਸਿੰਘ ਆਦਿ ਮੌਜੂਦ ਸਨ ਜਿਨ੍ਹਾਂ ਵਲੋਂ ਮੰਡੀ ਵਿਚੋਂ ਕਣਕ ਦੀ ਚੁਕਾਈ ਕਰਾਉਣ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਆੜਤੀਆਂ ਤੇ ਕਿਸਾਨਾਂ ਨੇ ਮੰਡੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਲਗਵਾ ਕੇ ਕਣਕ ਦੀ ਚੁਕਾਈ ਜਲਦੀ ਤੋਂ ਜਲਦੀ ਕਰਵਾਈ ਜਾਵੇ |

ਪਿਛਲੀ ਖ਼ਬਰ ਬੈਂਕ ਮੈਨੇਜਰ 'ਤੇ ਲੱਖਾਂ ਦੀ ਹੇਰਾ-ਫੇਰੀ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼, ਮੈਨੇਜਰ ਨੇ ਦੋਸ਼ ਨਕਾਰੇ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।