21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਲੋਂ 11 ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਅਜੀਤ ਡੈਸਕ 09-05-2026
ਤਰਨ ਤਾਰਨ, 8 ਮਈ (ਇਕਬਾਲ ਸਿੰਘ ਸੋਢੀ)-ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮਿਤੀ 11 ਮਈ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਡੀ.ਸੀ ਦਫਤਰ ਕੰਪਲੈਕਸ ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਵਿਕਰਮਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਅਤੇ ਅਦਿਤਿਆ ਬਿਰਲਾ ਕੈਪੀਟਲ ਲਾਈਫ ਇੰਸ਼ੋਂਰੈਂਸ ਕੰਪਨੀ ਭਾਗ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਨੂੰ ਆਕਾਊਾਟੈਂਟ, ਸੀ.ਸੀ.ਟੀ.ਵੀ. ਕੈਮਰਾ ਟੈਕਨੀਸ਼ੀਅਨ, ਡਿਜੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਜ਼ਰ, ਡਰਾਈਵਰ, ਟੈਲੀਕਾਲਰਾਂ (ਲੜਕੇ ਅਤੇ ਲੜਕੀਆਂ, ਉਮਰ ਹੱਦ 18 ਤੋਂ 40 ਸਾਲ , ਯੋਗਤਾ ਬਾਰ੍ਹਵੀਂ, ਗਰੈਜੂਏਟ, ਆਈ.ਟੀ.ਆਈ ਦੀ ਲੋੜ ਹੈ ਅਤੇ ਅਦਿਤਿਆ ਬਿਰਲਾ ਕੈਪੀਟਲ ਲਾਈਫ ਇੰਸ਼ੋਂਰੈਂਸ ਕੰਪਨੀ ਨੂੰ ਸੇਲਜ ਮੈਨੇਜਰ ਉਮਰ ਹੱਦ 18 ਤੋਂ 40, ਯੋਗਤਾ ਘੱਟ-ਘੱਟ ਬਾਰ੍ਹਵੀਂ ਦੀ ਲੋੜ ਹੈ | ਉਨ੍ਹਾਂ ਬੇਰੋਜਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ |
ਪਿਛਲੀ ਖ਼ਬਰ ਇੰਸ. ਬਿੰਦਰਜੀਤ ਸਿੰਘ ਸਰਾਂ ਨੂੰ ਸਿੰਘ ਗਲੋਬਲ ਝਬਾਲ ਵਾਲਿਆਂ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਬਿਜਲੀ ਮੁਲਾਜ਼ਮ ਨਾਲ ਕੁੱਟਮਾਰ ਕਰਨ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।