21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਰਪੰਚ ਗੁਰਦਿਆਲ ਸਿੰਘ ਕਾਂਗਰਸ ਦੇ ਬਲਾਕ ਖਡੂਰ ਸਾਹਿਬ ਤੋਂ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 09-05-2026
ਸ਼ਾਹਬਾਜ਼ਪੁਰ, 8 ਮਈ (ਪਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵਲੋਂ ਸਾਬਕਾ ਸਰਪੰਚ ਗੁਰਦਿਆਲ ਸਿੰਘ ਗੁਲਾਲੀਪੁਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਗੁਰਦਿਆਲ ਸਿੰਘ ਨੇ ਪੰਜਾਬ ਪ੍ਰਧਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਪਾਰਟੀ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗਾ | ਇਸ ਮੌਕੇ ਕਾਂਗਰਸੀ ਆਗੂ ਮੇਜ਼ਰ ਸਿੰਘ ਮੰਮਣਕੇ ਸਾਬਕਾ ਸਰਪੰਚ, ਹਰਭੇਜ ਸਿੰਘ ਮੰਮਣਕੇ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸੋਨੀ ਡਿਆਲ ਸਾਬਕਾ ਪ੍ਰਧਾਨ, ਹਰਜੀਤ ਸਿੰਘ ਡਾਲੇਕੇ ਸਾਬਕਾ ਚੇਅ: ਮਾਰਕੀਟ ਕਮੇਟੀ, ਮੀਡੀਆ ਸਲਾਹਕਾਰ ਬਾਓ ਵਿਜੇ ਪਾਲ, ਕੰਵਲਦੀਪ ਸਿੰਘ ਸ਼ਾਹਬਾਜ਼ਪੁਰ ਸੰਮਤੀ ਮੈਂਬਰ, ਗੁਰਵਿੰਦਰ ਸਿੰਘ ਗੋਰਾ, ਗੁਰਸ਼ੇਰ ਸਿੰਘ ਸ਼ਾਹਬਾਜ਼ਪੁਰ ਸਾਬਕਾ ਸਰਪੰਚ, ਮਨਦੀਪ ਸਿੰਘ ਸ਼ਾਹਬਾਜ਼ਪੁਰ, ਬਲਬੀਰ ਸਿੰਘ ਰਾਜੂ ਕਮਾਲਪੁਰੀ, ਸ਼ਮਸ਼ੇਰ ਸਿੰਘ ਕਮਾਲਪੁਰ ਸਾਬਕਾ ਸਰਪੰਚ, ਸਤਨਾਮ ਸਿੰਘ ਭੂਰੇ ਸਾਬਕਾ ਸਰਪੰਚ, ਗੁਰਦਿਆਲ ਸਿੰਘ ਥੇਹਬ੍ਰਾਹਮਣਾਂ ਸਾਬਕਾ ਸਰਪੰਚ, ਕੈਪਟਨ ਸੁਖਵੰਤ ਸਿੰਘ ਜੀਓਬਾਲਾ, ਹਰੀ ਰਾਮ ਥੇਹਬ੍ਰਾਹਮਣਾ, ਗੁਰਵਿੰਦਰ ਸਿੰਘ ਜੀਓਬਾਲਾ, ਮਲਾਗਰ ਸਿੰਘ ਸਰਾਏ ਦਿਵਾਨਾ, ਗੁਰਮੀਤ ਸਿੰਘ ਮਾਣੋਚਾਹਲ, ਜੱਸ ਮਾਣੋਚਾਹਲ, ਕੁਲਦੀਪ ਸਿੰਘ ਸਿੱਕੀ ਮਾਣੋਚਾਹਲ, ਹਰਦੀਪ ਸਿੰਘ ਰਿਆੜ ਕੁਹਾੜਕਾ, ਸੁਰਜੀਤ ਸਿੰਘ ਕੁਹਾੜਕਾ, ਨਿਰਮਲ ਸਿੰਘ ਵਾਂ ਆਦਿ ਆਗੂਆਂ ਨੇ ਗੁਰਦਿਆਲ ਸਿੰਘ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਹੈਰੋਇਨ ਤੇ ਪਿਸਟਲ ਸਮੇਤ ਇਕ ਵਿਅਕਤੀ ਕਾਬੂ, ਇਕ ਫ਼ਰਾਰ ਅਗਲੀ ਖ਼ਬਰ ਕਣਕ ਦਾ ਨਾੜ ਸਾੜਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।