09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰੋਵਰ 'ਚ ਛਾਲ ਮਾਰਨ ਦੀ ਘਟਨਾ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਨੰਗਾ ਕਰਦੀ- ਭਾਈ ਖ਼ਾਲਸਾ <br/>

ਅਜੀਤ ਡੈਸਕ 19-04-2026
ਤਰਨ ਤਾਰਨ, 18 ਅਪ੍ਰੈਲ (ਪਰਮਜੀਤ ਜੋਸ਼ੀ)-ਬੀਤੇ ਦਿਨ ਮੱਸਿਆ ਦੇ ਸ਼ੁੱਭ ਦਿਹਾੜੇ 'ਤੇ ਤਰਨ ਤਾਰਨ ਦੇ ਪਵਿੱਤਰ ਸਰੋਵਰ 'ਚ ਇਕ ਵਿਅਕਤੀ ਵਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਘਟਨਾ 'ਤੇ ਗਹਿਰੀ ਚਿੰਤਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਨੇ ਇਸ ਘਟਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਦੱਸਦਿਆਂ ਮੰਗ ਕੀਤੀ ਕਿ ਮਿ੍ਤਕ ਦੀ ਲਾਸ਼ ਨੂੰ ਲੱਭ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰਕੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਵਿਅਕਤੀ ਨੂੰ ਮੌਤ ਤੋਂ ਬਚਾਇਆ ਜਾ ਸਕਦਾ ਸੀ ਅਗਰ ਮੌਕੇ 'ਤੇ 24 ਘੰਟੇ ਸਰੋਵਰ ਦੀਆਂ ਪ੍ਰਕਰਮਾਂ ਵਿਚ ਤਾਇਨਾਤ ਕੀਤੇ ਗਏ ਬਰਛਾਧਰਾੀ ਸੇਵਾਦਾਰ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਮੱਸਿਆ ਮੌਕੇ ਹਜ਼ਾਰਾਂ ਸੰਗਤਾਂ ਹਾਜ਼ਰ ਰਹਿੰਦੀਆਂ ਹਨ ਤੇ ਇਸ਼ਨਾਨ ਕਰਦੀਆਂ ਰਹਿੰਦੀਆਂ ਹਨ, ਫਿਰ ਵੀ ਇਕ ਵਿਅਕਤੀ ਵਲੋਂ ਦਿਨ ਦਿਹਾੜੇ ਪਵਿੱਤਰ ਸਰੋਵਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣੀ ਬੜੇ ਦੁੱਖ ਵਾਲੀ ਘਟਨਾ ਕਹੀ ਸਕਦੀ ਹੈ |

ਪਿਛਲੀ ਖ਼ਬਰ ਬਾਬਾ ਬਸਤਾ ਸਿੰਘ ਪਬਲਿਕ ਹਾਈ ਸਕੂਲ ਕੈਰੋਂ ਵਿਖੇ ਨਵੇਂ ਸੈਸ਼ਨ ਦਾ ਆਗ਼ਾਜ਼ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਅਗਲੀ ਖ਼ਬਰ ਆਈ.ਟੀ. ਕਾਲਜ ਭਗਵਾਨਪੁਰਾ ਵਿਖੇ ਨਵੇਂ ਵਿੱਦਿਅਕ ਵਰੇ੍ਹ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਕੀਤੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।