11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਲੀਆਂ ਘਟਾਵਾਂ ਹੇਠ ਕਿਸਾਨਾਂ ਦੀ ਕਣਕ 'ਬਰਬਾਦੀ ਦੇ ਖ਼ਤਰੇ' ਵਿਚ- ਕੋਟਬੁੱਢਾ

ਅਸਮਾਨ 'ਚ ਛਾਈਆਂ ਕਾਲੀਆਂ ਘਟਾਵਾਂ, ਬਗੈਰ ਤਰਪਾਲਾਂ ਤੋਂ ਪਈ ਕਣਕ | ਤਸਵੀਰਾਂ: ਖਹਿਰਾ
ਇੰਦਰਜੀਤ ਸਿੰਘ ਕੋਟ ਬੁੱਢਾ
18-04-2026
ਕੀ ਕਹਿੰਦੇ ਹਨ ਮਾਰਕੀਟ ਕਮੇਟੀ ਦੇ ਸੁਪਰਵਾਈਜਰ
ਜਦ ਖੁੱਲੇ੍ਹ ਸਾਮਾਨ ਹੇਠ ਪਈ ਕਣਕ ਸੰਬੰਧੀ ਮਾਰਕੀਟ ਕਮੇਟੀ ਦੇ ਸੁਪਰਵੀਜ਼ਰ ਸੁਖਦੀਪ ਸਿੰਘ ਨਾਲ ਫੋਨ 'ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤਰਪਾਲਾਂ, ਕੰਡੇ-ਵੱਟੇ ਆਦਿ ਦਾ ਪ੍ਰਬੰਧ ਆੜ੍ਹਤੀਆਂ ਨੇ ਕਰਨਾ ਹੁੰਦਾ ਹੈ, ਜੋ ਕਿ ਇਨ੍ਹਾਂ ਦੇ ਲਾਇਸੰਸ ਵਿਚ ਲਿਖਿਆ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਆੜ੍ਹਤੀਆ ਅਣਗਹਿਲੀ ਕਰਦਾ ਪਾਇਆ ਗਿਆ ਗਿਆ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ |

ਪੱਟੀ, 17 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ-ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਗਈ ਹਾੜੀ ਦੀ ਮੁੱਖ ਫਸਲ ਕਣਕ ਇਸ ਵੇਲੇ ਪੱਟੀ ਅਤੇ ਇਸ ਦੇ ਆਸ-ਪਾਸ ਦੀਆਂ ਮੰਡੀਆਂ ਵਿਚ ਬੇਇੰਤਜ਼ਾਮੀ ਦਾ ਸ਼ਿਕਾਰ ਬਣੀ ਹੋਈ ਹੈ | ਕਣਕ ਭਾਵੇਂ ਮੰਡੀਆਂ ਤੱਕ ਪਹੁੰਚ ਚੁੱਕੀ ਹੈ, ਪਰ ਮੁਨਾਸਿਬ ਇਤਜਾਮ ਦੀ ਕਮੀ ਕਾਰਨ ਇਹ ਖੁੱਲੇ ਅਸਮਾਨ ਹੇਠ ਪਈ ਹੈ, ਜਿੱਥੇ ਉੱਪਰ ਕਾਲੀਆਂ ਘਟਾਂ ਛਾਈਆਂ ਹੋਈਆਂ ਹਨ ਅਤੇ ਕਿਤੇ-ਕਿਤੇ ਬੂੰਦਾਬਾਂਦੀ ਵੀ ਜਾਰੀ ਹੈ | ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਲਗਪਗ 3040 ਫੀਸਦੀ ਫਸਲ ਪਹਿਲਾਂ ਹੀ ਜ਼ਮੀਨ 'ਤੇ ਵਿਛ ਗਈ ਸੀ | ਇਸਦੇ ਬਾਵਜੂਦ, ਦੋ ਦਿਨ ਦੀ ਧੁੱਪ ਦੇ ਬਾਅਦ ਕਿਸਾਨਾਂ ਨੇ ਉਮੀਦ ਨਾਲ ਫਸਲ ਵੱਢ ਕੇ ਮੰਡੀਆਂ ਵਿਚ ਲਿਆਈ ਪਰ ਇੱਥੇ ਵੀ ਹਾਲਾਤ ਨਾਜ਼ੁਕ ਬਣੇ ਹੋਏ ਹਨ | ਮੰਡੀਆਂ ਵਿਚ ਤਰਪਾਲਾਂ, ਸ਼ੈੱਡਾਂ ਅਤੇ ਸਟੋਰੇਜ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਰੀਬ ਹਜ਼ਾਰਾਂ ਕੁਇੰਟਲ ਕਣਕ ਖੁੱਲੇ ਵਿਚ ਪਈ ਹੋਈ ਹੈ, ਜਿਸ ਨਾਲ ਬੂੰਦਾਬਾਂਦੀ ਦੌਰਾਨ ਫਸਲ ਭਿੱਜਣ ਦਾ ਖ਼ਤਰਾ ਬਣ ਗਿਆ ਹੈ | ਮਾਹਿਰਾਂ ਮੁਤਾਬਕ ਜੇਕਰ ਕਣਕ ਭਿੱਜ ਗਈ ਤਾਂ ਇਸ ਦੀ ਕੁਆਲਟੀ 'ਤੇ ਅਸਰ ਪਵੇਗਾ ਅਤੇ ਕਿਸਾਨਾਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪੈ ਸਕਦਾ ਹੈ | ਇਸ ਸੂਰਤ-ਏ-ਹਾਲ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਫਿਰ ਤੋਂ ਮਾਯੂਸੀ ਲਿਆ ਦਿੱਤੀ ਹੈ | ਕੋਟ ਬੁੱਢਾ ਕਿਸਾਨ ਨੇ ਦੱਸਿਆ ਕਿ ਕਿਸਾਨ ਵੱਡੀ ਮਿਹਨਤ ਨਾਲ ਫਸਲ ਤਿਆਰ ਕੀਤੀ ਸੀ, ਪਰ ਹੁਣ ਮੰਡੀਆਂ ਵਿਚ ਵੀ ਕੋਈ ਇੰਤਜ਼ਾਮ ਨਹੀਂ | ਜਿਸ ਕਾਰਨ ਕਿਸਾਨ ਦੀ ਮਿਹਨਤ ਮਿੱਟੀ ਹੋਣ ਦਾ ਖਦਸਾ ਜਿਤਾਇਆ ਜਾ ਰਿਹਾ ਹੈ | ਇਸ ਸਬੰਧੀ ਕਿਸਾਨ ਆਗੂ ਨੇ ਹਕੂਮਤ ਤੋਂ ਮੰਗ ਕੀਤੀ ਹੈ ਕਿ ਤੁਰੰਤ ਅਸਰ ਨਾਲ ਮੰਡੀਆਂ ਵਿਚ ਪੱਕੇ ਇੰਤਜ਼ਾਮ ਕੀਤੇ ਜਾਣ | ਉਨ੍ਹਾਂ ਨੇ ਕਿਹਾ ਕਿ ਜੇਕਰ ਫਸਲ ਦੀ ਹਿਫਾਜ਼ਤ ਲਈ ਕਦਮ ਨਾ ਚੁੱਕੇ ਗਏ ਤਾਂ ਕਿਸਾਨ ਜਥੇਬੰਦੀਆਂ ਮੈਦਾਨ ਵਿਚ ਆਉਣ ਲਈ ਮਜ਼ਬੂਰ ਹੋਣਗੀਆਂ, ਜਿਸਦੀ ਜਿੰਮੇਵਾਰੀ ਸਰਕਾਰ 'ਤੇ ਹੋਵੇਗੀ |

ਪਿਛਲੀ ਖ਼ਬਰ ਪਿੰਡ ਬ੍ਰਹਮਪੁਰਾ ਦੇ ਪਰਿਵਾਰਾਂ ਨਾਲ ਬ੍ਰਹਮਪੁਰਾ ਨੇ ਕੀਤਾ ਦੁੱਖ ਸਾਂਝਾ
ਅਗਲੀ ਖ਼ਬਰ ਕਾਲੀਆਂ ਘਟਾਵਾਂ ਹੇਠ ਕਿਸਾਨਾਂ ਦੀ ਕਣਕ 'ਬਰਬਾਦੀ ਦੇ ਖ਼ਤਰੇ' ਵਿਚ- ਕੋਟਬੁੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।