13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੱਜ ਲੋੜ ਹੈ ਨੌਜਵਾਨਾਂ ਨੂੰ ਡਾ. ਅੰਬੇਡਕਰ ਦੇ ਵਿਚਾਰਾਂ 'ਤੇ ਪਹਿਰਾ ਦੇਣ ਦੀ-ਲਾਖਣਾ <br/>

ਅਜੀਤ ਡੈਸਕ 18-04-2026
ਭਿੱਖੀਵਿੰਡ, 17 ਅਪ੍ਰੈਲ (ਬੌਬੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਅੱਜ ਜਥੇਬੰਦੀ ਦੇ ਦਫ਼ਤਰ ਭਿੱਖੀਵਿੰਡ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਗੱਜਣ ਸਿੰਘ ਨਾਰਲਾ ਨੇ ਕੀਤੀ | ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਲਾਜ਼ਰ ਲਾਖਣਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦਾ ਜੀਵਨ ਸੰਘਰਸ਼ ਕਿਰਤੀ ਲੋਕਾਂ ਦੀ ਲੁੱਟ ਖਤਮ ਕਰਨ ਲਈ ਪੈਦਾਵਾਰੀ ਸਾਧਨਾਂ 'ਚੋਂ ਕਾਣੀ ਵੰਡ ਖਤਮ ਕਰਕੇ ਆਰਥਿਕ, ਸਮਾਜਿਕ, ਰਾਜਨੀਤਿਕ ਬਰਾਬਰਤਾ ਦਾ ਹੌਕਾ ਦਿੰਦਾ ਹੈ | ਅੱਜ ਮੌਜੂਦਾ ਸਮੇਂ ਸਾਮਰਾਜਵਾਦ ਪੈਦਾਵਾਰੀ ਸਾਧਨਾਂ 'ਤੇ ਮੰਡੀਆਂ ਦੀ ਮੁੜ ਵੰਡ ਨੂੰ ਲੈ ਕੇ ਜੰਗਾਂ ਕਰਵਾ ਰਿਹਾ ਹੈ, ਉਥੇ ਹੀ ਦੇਸ਼ ਪੱਧਰ 'ਤੇ ਮਨੂੰਵਾਦੀ ਤਾਕਤਾਂ ਮੁੜ ਪੈਰ ਪਸਾਰ ਰਹੀ ਹੈ | ਜਾਤ ਤੇ ਜਮਾਤ ਰਹਿਤ ਸਮਾਜ ਸਿਰਜਣ ਲਈ ਸੰਘਰਸ਼ ਕਰਨਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਵਿਚਾਰਧਾਰਾ 'ਤੇ ਚਾਨਣਾ ਪਾਇਆ ਤੇ ਮਿਹਨਤਕਸ਼ ਤੇ ਕਿਰਤੀ ਲੋਕਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਐਡਵੋਕੇਟ ਦਲਬੀਰ ਸਿੰਘ ਰਾਜੋਕੇ, ਬਲਦੇਵ ਸਿੰਘ ਰਾਜੋਕੇ ਮੈਂਬਰ ਪੰਚਾਇਤ, ਰਾਹੁਲ ਦਰਾਜਕੇ, ਸੁਖਰਾਜ ਸਿੰਘ ਬੰਟੀ, ਸ਼ਮਸ਼ੇਰ ਸਿੰਘ ਸੰਨੀ ਅਮਰਕੋਟ, ਦਿਹਾਤੀ ਮਜ਼ਦੂਰ ਸਭਾ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ ਹਾਜ਼ਰ ਸਨ |

ਪਿਛਲੀ ਖ਼ਬਰ ਦਾਣਾ ਮੰਡੀ ਖਡੂਰ ਸਾਹਿਬ 'ਚ 15 ਦਿਨਾਂ ਬਾਅਦ ਵੀ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ, ਕਿਸਾਨਾਂ ਤੇ ਆੜ੍ਹਤੀਆਂ ਨੇ... ਅਗਲੀ ਖ਼ਬਰ ਸਰਕਾਰੀ ਖ਼ਰੀਦ ਬਗੈਰ ਕਿਸਾਨਾਂ ਦੀ ਵੱਡੇ ਪੱਧਰ 'ਤੇ ਕਾਟ ਕੱਟ ਕੇ ਸਿੱਧੀ ਕਣਕ ਕੁਝ ਆੜ੍ਹਤੀਆਂ ਵਲੋਂ ਲੈਣ ਕਰਕੇ ਬਹੁਤੇ ਆੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।