13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰੀ ਖ਼ਰੀਦ ਬਗੈਰ ਕਿਸਾਨਾਂ ਦੀ ਵੱਡੇ ਪੱਧਰ 'ਤੇ ਕਾਟ ਕੱਟ ਕੇ ਸਿੱਧੀ ਕਣਕ ਕੁਝ ਆੜ੍ਹਤੀਆਂ ਵਲੋਂ ਲੈਣ ਕਰਕੇ ਬਹੁਤੇ ਆੜ੍ਹਤੀ ਨਿਰਾਸ਼

ਅਜੀਤ ਡੈਸਕ 18-04-2026
ਅਮਰਕੋਟ, 17 ਅਪ੍ਰੈਲ (ਭੱਟੀ)-ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀਆਂ ਮੰਡੀਆਂ 'ਚ ਕਣਕ ਦੀ ਪੂਰੀ ਤਰ੍ਹਾਂ ਆਮਦ ਹੋਈ ਤੇਜ਼ ਹੋਈ ਹੈ, ਪਰ ਸਰਕਾਰੀ ਖ਼ਰੀਦ ਪ੍ਰਬੰਧ ਕਿਧਰੇ ਨਜ਼ਰ ਨਹੀਂ ਆ ਰਹੇ | ਮੰਡੀਆਂ 'ਚ ਕਣਕ ਲੈ ਕੇ ਜਾਣ ਵਾਲੇ ਵਹੀਕਲ ਟਰੈਕਟਰ ਟਰਾਲੀ ਦਾ ਕਿਸੇ ਗੇਟ 'ਤੇ ਮਾਰਕੀਟ ਕਮੇਟੀ ਕਰਮਚਾਰੀ ਵਲੋਂ ਅਜੇ ਤੱਕ ਕਣਕ ਦੀ ਆਮਦ ਚੈੱਕ ਕਰਨ ਲਈ ਕੋਈ ਗੇਟ ਪਾਸ ਕਿਸੇ ਟਰਾਲੀ ਜਾਂ ਕਿਸੇ ਹੋਰ ਵਹੀਕਲ ਦਾ ਕੱਟ ਕੇ ਆਮਦ ਨੋਟ ਨਹੀਂ ਕੀਤੀ ਜਾ ਰਹੀ | ਸਗੋਂ ਬਹੁਤ ਸਾਰੇ ਆੜ੍ਹਤੀ ਮਾਰਕੀਟ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਕਿਸਾਨਾਂ ਤੋਂ ਗੈਰ ਕਾਨੂੰਨੀ ਢੰਗ ਸਿੱਧਾ ਬਾਹਰ ਦੀ ਬਾਹਰ ਧਰਮ ਕੰਡਾ ਮੋਟੀ ਕਾਟ ਕੱਟ ਕੇ ਕਰਵਾ ਰਹੇ ਹਨ, ਜਿਸ ਕਾਰਨ ਜਿਨ੍ਹਾਂ ਆੜ੍ਹਤੀਆਂ ਨੇ ਕਿਸਾਨਾਂ ਨੂੰ ਉਗਰਾਹੀਆਂ ਦਿੱਤੀਆਂ | ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੇ ਆੜ੍ਹਤੀ ਮੰਡੀਆਂ 'ਚੋਂ ਕਿਸਾਨਾਂ ਦੇ ਪੈਸੇ ਮਾਰ ਕੇ ਭੱਜਦੇ ਹਨ | ਇਨ੍ਹਾਂ ਨੂੰ ਵੇਖ ਬਹੁਤ ਆੜ੍ਹਤੀਆਂ ਨੂੰ ਸਿੱਧੇ ਕੰਡੇ ਕਰਵਾਉਣੇ ਪੈ ਰਹੇ ਹਨ | ਇਸ ਮੌਕੇ ਮੰਡੀ ਅਮਰਕੋਟ ਦੇ ਆੜ੍ਹਤੀ ਯੂਨੀਅਨ ਦੇ ਗੁਰਪ੍ਰਸੰਨ ਸਿੰਘ ਭੋਲਾ ਨੇ ਕਿਹਾ ਕਿ ਅਜੇ ਕਣਕ ਦੀ ਸਰਕਾਰੀ ਖ਼ਰੀਦ ਨਹੀਂ ਸ਼ੁਰੂ ਹੋਈ | ਸਾਇਦ ਕੱਲ੍ਹ ਤੱਕ ਹੋ ਜਾਵੇ, ਖ਼ਰੀਦ ਏਜੰਸੀਆਂ ਦੀ ਹੜਤਾਲ ਦਾ ਰੌਲਾ ਹੈ | ਇਸੇ ਤਰ੍ਹਾਂ ਦਾਣਾ ਮੰਡੀਆਂ ਫੋਕਲ ਪੁਆਇੰਟਾਂ ਤੋਂ ਦੂਰ ਬਣੇ ਫੜ੍ਹ ਅੰਦਰ ਪਿਛਲੇ ਸੀਜ਼ਨ ਕਿਸਾਨਾਂ ਦੀ ਫ਼ਸਲ ਵੱਧ ਤੋਲਣ ਦਾ ਮਾਮਲਾ ਆਇਆ ਸੀ, ਪਰ ਇਸ ਵਾਰ ਆਰਜੀ ਫੜ੍ਹ ਅੱਗੇ ਨਾਲੋਂ ਵੀ ਜ਼ਿਆਦਾ ਪਿੰਡਾਂ 'ਚ ਬਣੇ ਹਨ, ਜਿਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ, ਉਥੇ ਕਣਕ ਦੀ ਸਰਕਾਰੀ ਖ਼ਰੀਦ ਕਿਹੜੀ ਏਜੰਸੀਆਂ ਕਰਦੀ ਹੈ ਅਤੇ ਕਿਹੜੇ ਇੰਸਪੈਕਟਰ ਬਾਰਦਾਨਾ ਪਹਿਲਾਂ ਭੇਜ ਦਿੰਦੇ ਇਹ ਇਕ ਜਾਂਚ ਦੀ ਵਿਸ਼ਾ ਹੈ |
ਪਿਛਲੀ ਖ਼ਬਰ ਅੱਜ ਲੋੜ ਹੈ ਨੌਜਵਾਨਾਂ ਨੂੰ ਡਾ. ਅੰਬੇਡਕਰ ਦੇ ਵਿਚਾਰਾਂ 'ਤੇ ਪਹਿਰਾ ਦੇਣ ਦੀ-ਲਾਖਣਾ <br/> ਅਗਲੀ ਖ਼ਬਰ ਭਿੱਖੀਵਿੰਡ ਖਰੀਦ ਕੇਂਦਰ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ-ਚੇਅਰਮੈਨ ਲਾਖਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।