15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ 14 ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ- ਖਾਲੜਾ <br/>

ਅਜੀਤ ਡੈਸਕ 11-04-2026
ਖਾਲੜਾ, 10 ਅਪ੍ਰੈਲ (ਜੱਜਪਾਲ ਸਿੰਘ ਜੱਜ)- ਭੀਮ ਯੂਥ ਫੈਡਰੇਸ਼ਨ ਪੰਜਾਬ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ 14 ਅਪ੍ਰੈਲ ਬੜੀ ਧੂਮਧਾਮ ਨਾਲ ਪੰਜਾਬ ਪਝਧਾਨ ਜਸਪਾਲ ਸਿੰਘ ਖਾਲੜਾ ਦੀ ਅਗਵਾਈ ਵਿਚ ਮਨਾਇਆ ਜਾਵੇਗਾ | ਡਾਕਟਰ ਭੀਮ ਰਾਓ ਅੰਬੇਦਕਰ ਦੀ ਨਿੱਘੀ ਯਾਦ ਵਿਚ ਇਕ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਖਾਲੜਾ ਤੋਂ ਵੱਖ-ਵੱਖ ਪਿੰਡਾਂ ਰਾਹੀਂ ਹੁੰਦੀ ਹੋਈ ਭਿੱਖੀਵਿੰਡ ਪਹੁੰਚੇਗੀ ਅਤੇ ਉਸਦੀ ਸਮਾਪਤੀ ਪਿੰਡ ਪਹੂਵਿੰਡ ਹੋਵੇਗੀ | ਉਪਰੰਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ | ਜਿਸ ਵਿਚ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਆਗੂ ਡਾਕਟਰ ਭੀਮ ਰਾਓ ਦੀ ਜੀਵਨੀ 'ਤੇ ਚਾਨਣਾ ਪਾਉਣਗੇ | ਇਸ ਮੌਕੇ ਮੀਤ ਪ੍ਰਧਾਨ ਪੰਜਾਬ ਰਾਜਵਿੰਦਰ ਸਿੰਘ, ਪ੍ਰੈਸ ਸਕੱਤਰ ਨਿਰਵੈਲ ਸਿੰਘ ਖਾਲੜਾ, ਸਕੱਤਰ ਮਹਿਲ ਸਿੰਘ ਖਾਲੜਾ, ਕੈਸ਼ੀਅਰ ਡਾਕਟਰ ਕਾਬਲ ਸਿੰਘ ਗਿੱਲਪੰਨ, ਵਾਇਸ ਕੈਸ਼ੀਅਰ ਪੰਜਾਬ ਰੋਸ਼ਨ ਲਾਲ, ਮੈਬਰ ਪੰਜਾਬ ਪ੍ਰਦੀਪ ਧਵਨ ਖਾਲੜਾ, ਜਨਰਲ ਸਕੱਤਰ ਅਮਰ ਸਿੰਘ, ਗੁਰਵਿੰਦਰ ਸਿੰਘ ਅਮੀਸ਼ਾਹ, ਸਲਾਹਕਾਰ ਪੰਜਾਬ ਮਨਜਿੰਦਰ ਸਿੰਘ ਭਿੱਖੀਵਿੰਡ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਮੈਂਬਰ ਪੰਜਾਬ ਸੁਰਜਨ ਸਿੰਘ ਮਾੜੀਗੌੜ ਸਿੰਘ, ਮੈਂਬਰ ਅੰਗਰੇਜ ਸਿੰਘ ਮੱਦਰ, ਸਤਨਾਮ ਸਿੰਘ ਚੀਮਾ ਪੱਟੀ ਹਲਕਾ ਪ੍ਰਧਾਨ, ਬਲਾਕ ਪ੍ਰਧਾਨ ਸ਼ਰਨਜੀਤ ਸਿੰਘ ਚੇਲਾ ਕਾਲੋਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।