26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ <br/>

ਜਾਣਕਾਰੀ ਦਿੰਦੇ ਹੋਏ ਸਿੱਖ ਸਦਭਾਵਨਾ ਦਲ ਦੇ ਬਾਪੂ ਗੁਰਮੀਤ ਸਿੰਘ, ਹਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ, ਜਸਵੰਤ ਸਿੰਘ ਮਰਗਿੰਦਪੁਰਾ | ਤਸਵੀਰ: ਗੁਰਪ੍ਰੀਤ ਸਿੰਘ ਲਵਲੀ <br/> 06-04-2026
ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਸਿੱਖ ਸਦਭਾਵਨਾ ਦਲ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਹੋ ਰਹੇ ਹਮਲੇ ਅਤੇ ਵਾਪਰ ਰਹੇ ਬੇਅਦਬੀ ਕਾਂਡਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਲਾਗੂ ਕਰਵਾਉਣ ਲਈ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਸਿੱਖ ਚਿੰਤਤਾਂ ਦੇ ਵਿਚਾਰਾਂ ਉਪਰੰਤ ਸਰਬਸੰਮਤੀ ਨਾਲ ਫ਼ੈਸਲਾ ਲਿਆ ਜਾਵੇ | ਇਹ ਜਾਣਕਾਰੀ ਦਿੰਦਿਆਂ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਪੂ ਗੁਰਮੀਤ ਸਿੰਘ, ਸੀਨੀ. ਆਗੂ ਹਰਮਨਪ੍ਰੀਤ ਸਿੰਘ, ਸੀਨੀ. ਆਗੂ ਅਰਵਿੰਦਰ ਸਿੰਘ, ਜਸਵੰਤ ਸਿੰਘ ਮਰਗਿੰਦਪੁਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਛੇੜਛਾੜ, ਬੇਅਦਬੀ ਜਾਂ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸਖ਼ਤ ਸਜ਼ਾਵਾਂ ਦਾ ਪ੍ਰਵਧਾਨ ਹੋਵੇ | ਉਨ੍ਹਾਂ ਕਿਹਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਵਿਚ ਵਾਧਾ ਕਰਦਿਆਂ ਬੀਤੇ ਦਿਨੀਂ ਸਿੱਖ ਸੰਗਤਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਕਾਨੂੰਨ ਲਿਆਂਦਾ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਸ਼ਰਾਰਤੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਹਮਲਾ ਕਰਕੇ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਕਰ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਸਖ਼ਤ ਕਾਨੂੰਨ ਬਣਾਉਣ ਸਮੇਂ ਯੂ.ਪੀ.ਏ. ਵਰਗੀਆਂ ਸਖ਼ਤ ਧਾਰਾਵਾਂ ਉਨ੍ਹਾਂ ਲੋਕਾਂ ਉਪਰ ਲਗਾਈਆਂ ਜਾਣ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਜਿੰਮੇਵਾਰ ਪਾਏ ਜਾਂਦੇ ਹਨ |

ਪਿਛਲੀ ਖ਼ਬਰ ਦਸਤਾਰ ਸਜਾਓ ਮੁਹਿੰਮ ਤਹਿਤ ਬੀਬੀ ਰਜਨੀ ਸਕੂਲ ਪੱਟੀ ਵਿਖੇ ਕਰਵਾਇਆ ਦਸਤਾਰ ਮੁਕਾਬਲਾ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਜ਼ੋਨ ਟਾਂਡਾ ਦੀ ਇਕਾਈ ਸੰਗਤਪੁਰ ਵਿਖੇ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।