09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ, ਅਜਨਾਲਾ ਖੇਤਰ 'ਚ ਕਈ ਥਾਈਾ ਬਾਰਿਸ਼ ਅਤੇ ਗੜੇ੍ਹਮਾਰੀ <br/>

ਅਜੀਤ ਡੈਸਕ 04-04-2026
ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਹੋ ਰਹੀ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ ਹੈ | ਸੋਨੇ ਵਰਗੀ ਪੱਕੀ ਕਣਕ ਦੀ ਫ਼ਸਲ 'ਤੇ ਅੱਜ ਰੱੁਕ-ਰੱੁਕ ਕੇ ਹੁੰਦੀ ਰਹੀ ਬਾਰਿਸ਼ ਅਤੇ ਕਈ ਥਾਵਾਂ ਤੇ ਹੋਈ ਗੜੇ੍ਹਮਾਰੀ ਨਾਲ ਕਿਸਾਨ ਚਿੰਤਾ ਵਿਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ ਵੀ ਮੁਰਝਾਏ ਹਨ | ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਜ਼ਿਆਦਾਤਰ ਥਾਵਾਂ 'ਤੇ ਕਣਕ ਦੀ ਫ਼ਸਲ ਪਹਿਲਾਂ ਹੀ ਜ਼ਮੀਨ 'ਤੇ ਵਿਛ ਗਈ ਸੀ | ਇਲਾਕੇ ਦੇ ਉੱਘੇ ਕਿਸਾਨ ਹਰਪਾਲ ਸਿੰਘ ਗਗਨ ਢਿੱਲੋਂ ਅਤੇ ਧਰਮਿੰਦਰ ਸਿੰਘ ਗਿੱਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਹੋ ਰਹੀ ਬਾਰਿਸ਼ ਕਾਰਨ ਕਣਕਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ, ਕਿਉਂਕਿ ਹੁਣ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਤੇ ਅਗਲੇ ਹਫਤੇ ਵਾਢੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਜ਼ਿਆਦਾਤਰ ਕਣਕ ਜ਼ਮੀਨ 'ਤੇ ਵਿਛ ਗਈ ਸੀ, ਜਿਸ ਕਾਰਨ ਪਹਿਲਾਂ ਹੀ ਕਣਕ ਦਾ ਝਾੜ ਕਾਫੀ ਘੱਟ ਨਿਕਲਣ ਦਾ ਖਦਸ਼ਾ ਹੈ ਅਤੇ ਜੇਕਰ ਹੁਣ ਹੋਰ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਤਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਵੇਗਾ ਜਿਸ ਕਾਰਨ ਕਿਸਾਨਾਂ ਤੇ ਵੱਡੀ ਆਰਥਿਕ ਸੱਟ ਵੱਜੇਗੀ | ਉਨ੍ਹਾਂ ਦੱਸਿਆ ਕਿ ਹੁਣ ਹੋ ਰਹੀ ਬਾਰਿਸ਼ ਕਾਰਨ ਪਸ਼ੂਆਂ ਲਈ ਬਣਨ ਵਾਲੀ ਤੂੜੀ ਦਾ ਵੀ ਰੰਗ ਬਦਲ ਜਾਵੇਗਾ ਅਤੇ ਜ਼ਿਆਦਾਤਰ ਫਸਲ ਜ਼ਮੀਨ 'ਤੇ ਵਿਛੀ ਹੋਣ ਕਾਰਨ ਤੂੜੀ ਵੀ ਘੱਟ ਬਣੇਗੀ |

ਪਿਛਲੀ ਖ਼ਬਰ ਹਾੜ੍ਹੀ ਸੀਜਨ 2026-27 ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ, ਪ੍ਰਬੰਧ ਮੁਕੰਮਲ-ਚੇਅਰਮੈਨ ਕੰ... ਅਗਲੀ ਖ਼ਬਰ ਬੀਬੀ ਕੰਚਨਪ੍ਰੀਤ ਕੌਰ ਵਲੋਂ ਮਜੀਠੀਆ ਨੂੰ ਮਿਲ ਕੇ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਵਿਚਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।