09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੀਬੀ ਕੰਚਨਪ੍ਰੀਤ ਕੌਰ ਵਲੋਂ ਮਜੀਠੀਆ ਨੂੰ ਮਿਲ ਕੇ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਵਿਚਾਰਾਂ <br/>

ਸਾਬਕਾ ਵਜ਼ੀਰ ਸ. ਬਿਕਰਮ ਸਿੰਘ ਮਜੀਠੀਆ ਨੂੰ ਗੁਲਦਸਤਾ ਦੇ ਕੇ ਸਨਮਾਨ ਕਰਦੇ ਹੋਏ ਬੀਬਾ ਕੰਚਨਪ੍ਰੀਤ ਕੌਰ ਨਾਲ ਹਨ ਗੁਰਪ੍ਰੀਤ ਸਿੰਘ ਵਡਾਲੀ ਤੇ ਨਵਜਿੰਦਰਪਾਲ ਸਿੰਘ ਗਾਂਧੀ | ਅਜੀਤ : ਤਸਵੀਰ <br/> 04-04-2026
ਛੇਹਰਟਾ, 3 ਅਪ੍ਰੈਲ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨ ਤਾਰਨ ਤੋਂ ਨਵੇਂ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਵਲੋਂ ਮੁਲਾਕਾਤ ਕਰਕੇ ਹਲਕੇ 'ਚ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਬਾਰੇ 'ਚ ਵਿਸਥਾਰ ਸਹਿਤ ਗੱਲਬਾਤ ਕੀਤੀ | ਇਸ ਮੌਕੇ ਮਜੀਠੀਆ ਨੇ ਕਿਹਾ ਕਿ ਔਖੇ ਹਾਲਾਤਾਂ 'ਚ ਵੀ ਪਾਰਟੀ ਨਾਲ ਅਡੋਲ ਹੋ ਕੇ ਚਟਾਨ ਦੀ ਤਰ੍ਹਾਂ ਡਟੇ ਰਹਿਣ ਵਾਲੇ ਬੀਬੀ ਕੰਚਨਪ੍ਰੀਤ ਕੌਰ ਹਲਕਾ ਤਰਨ ਤਾਰਨ ਦੇ ਲੋਕਾਂ ਦੀ ਧੜੱਲੇ ਨਾਲ ਆਵਾਜ਼ ਬੁਲੰਦ ਕਰਨ ਵਾਲੇ ਬੇਹੱਦ ਜ਼ਿੰਮੇਵਾਰ ਲੀਡਰ ਸਾਬਤ ਹੋਣਗੇ | ਇਸ ਮੌਕੇ 'ਤੇ ਬੀਬੀ ਕੰਚਨਪ੍ਰੀਤ ਕੌਰ ਨੇ ਹਲਕਾ ਤਰਨ ਤਾਰਨ ਦੀ ਜ਼ਿੰਮੇਵਾਰੀ ਸੌਂਪਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਦਿ੍ੜਤਾ ਨਾਲ ਨਿਭਾਉਣਗੇ | ਇਸ ਸਮੇਂ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ, ਯੂਥ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਨਵਜਿੰਦਰਪਾਲ ਸਿੰਘ ਗਾਂਧੀ ਨਿੱਬਰਵਿੰਡ ਤੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ, ਅਜਨਾਲਾ ਖੇਤਰ 'ਚ ਕਈ ਥਾਈਾ ਬਾਰਿਸ਼ ਅਤੇ ਗੜੇ੍ਹਮਾਰੀ <br/> ਅਗਲੀ ਖ਼ਬਰ ਲੋਕ ਚੇਤਨਾ ਮੰਚ ਵਲੋਂ ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਡਾ. ਮੰਡੇਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।