ਤਰਨ ਤਾਰਨ, 31 ਮਾਰਚ (ਇਕਬਾਲ ਸਿੰਘ ਸੋਢੀ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਕਾਡਰ ਮੀਟਿੰਗ ਸਥਾਨਕ ਰੋਡਵੇਜ਼ ਏਟਕ ਦਫ਼ਤਰ ਵਿਖੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਜਨਰਲ ਸਕੱਤਰ ਜਿੰਦਰ ਪਾਇਲਟ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀ ਮੇਘਾ, ਸੂਬਾ ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ, ਕਾਰਜ ਸਿੰਘ ਕੈਰੋਂ ਵੀ ਸ਼ਾਮਿਲ ਸਨ | ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ 2020 ਮਿਹਨਤਕਸ਼ ਜਨਤਾ ਤੇ ਵਿਦਿਆਰਥੀ ਵਿਰੋਧੀ ਹੈ | ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਨਵੀਂ ਸਿੱਖਿਆ ਨੀਤੀ ਤੁਰੰਤ ਰੱਦ ਕੀਤੀ ਜਾਵੇ ਤੇ ਕੋਠਾਰੀ ਸਿੱਖਿਆ ਕਮਿਸ਼ਨ ਵਲੋਂ ਤਜ਼ਵੀਜ਼ਤ ਅਤੇ ਭਾਰਤੀ ਸੰਸਦ ਵਲੋਂ ਪਾਸ ਕੀਤੀ 1968 ਦੀ ਸਿੱਖਿਆ ਨੀਤੀ ਸਾਰਥਿਕ ਵਾਧਿਆਂ ਨਾਲ ਲਾਗੂ ਕੀਤੀ ਜਾਵੇ | ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਟੈੱਟ ਪਾਸ ਕਰਨ ਦੀ ਨੀਤੀ ਵਾਪਸ ਲਈ ਜਾਵੇ, ਐਡਜਸਟਮੈਂਟ, ਰੈਸ਼ਨਲਾਈਜੇਸਨ ਕਰਦੇ ਸਮੇਂ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਗੋਸ਼ਵਾਰੇ ਅਨੁਸਾਰ ਕੀਤੀ ਜਾਵੇ, ਪ੍ਰਾਇਮਰੀ ਪੱਧਰ ਤੋਂ ਸੈਕਡੰਰੀ ਪੱਧਰ ਤੱਕ ਖਾਲੀ ਹਜ਼ਾਰਾਂ ਆਸਾਮੀਆਂ ਰੈਗੂਲਰ ਭਰਤੀ ਰਾਹੀਂ ਤੇ ਪਦ ਉਨਤੀਆਂ ਰਾਹੀਂ ਤੁਰੰਤ ਭਰੀਆਂ ਜਾਣ | ਇਸ ਮੌਕੇ ਅੰਮਿ੍ਤਪਾਲ ਸਿੰਘ ਬਾਕੀਪੁਰ, ਬਲਜੀਤ ਟੌਮ, ਨਰਿੰਦਰ ਨੂਰ, ਬਲਜਿੰਦਰ ਸਿੰਘ ਵਡਾਲੀ, ਰਾਕੇਸ਼ ਧਵਨ, ਪਰਮਿੰਦਰਪਾਲ ਸਿੰਘ ਕਾਲੀਆ, ਰਾਜਬੀਰ ਸਿੰਘ ਫਿਰੋਜ਼ਪੁਰ, ਜਗਮੋਹਨ ਸਿੰਘ ਚੌਂਤਾ, ਮਨਦੀਪ ਸਰਥਲੀ, ਵਰਿਆਮ ਘੁੱਲਾਂ ਅਤੇ ਸੰਜੀਵ ਸ਼ਰਮਾ ਲੁਧਿਆਣਾ, ਸਵਰਨ ਸਿੰਘ ਕੁਹਾੜਕਾ, ਅਧਿਆਪਕ ਆਗੂ ਮਨੀਸ਼ ਸ਼ਰਮਾ, ਸਤਵਿੰਦਰਪਾਲ ਸਿੰਘ, ਕੰਵਲਦੀਪ ਝਾਮਕਾ, ਪਿ੍ਤਪਾਲ ਸਿੰਘ, ਗੁਲਬਾਗ ਸਿੰਘ ਮੂਸੇ, ਰਜਿੰਦਰ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਧਰਮਿੰਦਰ ਸਿੰਘ, ਸੰਦੀਪ ਮੇਘਾ ਰਾਏ, ਵਰਿੰਦਰ ਕਲੇਰ, ਸੰਦੀਪ ਵਣੀਏ ਕੇ, ਪਿ੍ਤਪਾਲ ਸਿੰਘ ਝਬਾਲ, ਬਲਵਿੰਦਰ ਲਾਧੂਕਾ ਅਤੇ ਕੁਲਦੀਪ ਸਿੰਘ ਸਹਿਦੇਵ, ਸਤਨਾਮ ਸਿੰਘ ਪੱਟੀ, ਹਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ |