ਸੁਲਤਾਨਵਿੰਡ, 31 ਮਾਰਚ (ਗੁਰਨਾਮ ਸਿੰਘ ਬੁੱਟਰ)-ਸਿੱਖ ਸਦਭਾਵਨਾ ਦਲ ਮੁੱਖ ਦਫਤਰ ਪੱਤੀ ਬੈਹਣੀਵਾਲ ਪਿੰਡ ਸੁਲਤਾਨਵਿੰਡ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ 'ਚ ਚੱਲ ਰਹੇ ਸਿੱਖ ਸਦਭਾਵਨਾ ਦਲ ਵਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਵਿਸ਼ੇਸ਼ ਤੌਰ 'ਤੇ ਇਕ ਪੱਤਰ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਸੌਂਪਿਆ ਗਿਆ | ਜਿਸ ਰਾਹੀਂ ਇਹ ਲਿਖਿਆ ਗਿਆ ਹੈ ਕਿ ਸੁਲਤਾਨਵਿੰਡ ਨਹਿਰ ਪੁਲ ਤਾਰਾਂ ਵਾਲਾ ਥੱਲੇ ਚੌਕ 'ਚ ਕੀਤੀ ਜਾ ਰਹੀ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ | ਇਹ ਚੌਕ ਮੁੱਖ ਚੌਕ ਹੋਣ ਕਰਕੇ ਇੱਥੇ ਹਰ ਵਕਤ ਆਵਾਜਾਈ ਹੋਣ ਕਰਕੇ ਜਾਮ ਲੱਗਿਆ ਰਹਿੰਦਾ ਹੈ ਅਤੇ ਵੱਡੇ ਵਾਹਨ ਆਦਿ ਦੇ ਆਉਣ ਜਾਣ ਦਾ ਵੀ ਇਹ ਮੁੱਖ ਰਸਤਾ ਹੈ | ਜਿੱਥੇ ਆਰ ਪਾਰ ਦਿਸਣਾ ਜਰੂਰੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਇੱਥੇ 10ਜਾਂ 15 ਫੁੱਟ ਉੱਚੀ ਇਮਾਰਤ ਬਣ ਜਾਂਦੀ ਹੈ ਤਾਂ ਰਾਹਗੀਰਾਂ ਨੂੰ ਆਰ-ਪਾਰ ਦਿਸਣਾ ਬਿਲਕੁਲ ਬੰਦ ਹੋਵੇਗਾ ਅਤੇ ਜਗਾ ਵੀ ਤੰਗ ਹੋਵੇਗੀ ਜਿਸ ਕਰਕੇ ਆਵਾਜਾਈ ਚ ਰੁਕਾਵਟ ਪਵੇਗੀ | ਜਿੱਥੇ ਕਈ ਸਮੱਸਿਆਵਾਂ ਵੀ ਖੜ੍ਹੀਆਂ ਹੋਣਗੀਆਂ ਉੱਥੇ ਹਾਦਸਿਆਂ ਦਾ ਵਾਪਰਨਾ ਤੈਅ ਹੋਵੇਗਾ | ਇਸ ਲਈ ਆਵਾਜਾਈ 'ਚ ਪੈਣ ਵਾਲੀਆਂ ਰੁਕਾਵਟਾਂ ਅਤੇ ਹੋਣ ਵਾਲੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਇਸ ਜਗ੍ਹਾ ਨੂੰ ਬਿਲਕੁਲ ਖ਼ਾਲੀ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਜਗ੍ਹਾ 'ਤੇ ਵਾਤਾਵਰਨ ਨੂੰ ਮੁੱਖ ਰੱਖ ਕੇ ਚਾਰ ਦਰੱਖਤ ਲਗਾਕੇ ਬਿਨਾ ਕਿਸੇ ਬੱਜਰੀ ਸੀਮੈਂਟ ਦੇ ਸੁੰਦਰ ਬਣਾਇਆ ਜਾ ਸਕਦਾ ਹੈ | ਇਸ ਲਈ ਬਣਾਈ ਜਾ ਰਹੀ ਇਮਾਰਤ ਨੂੰ ਤੁਰੰਤ ਰੋਕਿਆ ਜਾਏ |