ਅੰਮਿ੍ਤਸਰ, 31 ਮਾਰਚ (ਰੇਸ਼ਮ ਸਿੰਘ)-ਇੱਥੇ ਸੁਲਤਾਨਵਿੰਡ ਸਬ ਅਰਬਨ ਤਰਫ ਮਾਹਲ-2 ਆਬਾਦੀ ਜੀ.ਟੀ. ਰੋਡ ਦੀ ਇਕ ਦੁਕਾਨ 'ਤੇ ਜਾਇਦਾਦ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਚਰਚਿਤ ਮਾਮਲੇ 'ਚ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪੀੜਤਾਂ ਵਲੋਂ ਥੱਕ ਹਾਰ ਕੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ | ਕਬਜੇ ਦੀ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਕਿ ਪੀੜਤ ਧਿਰ ਦੇ ਕੁਝ ਵਿਅਕਤੀ ਧਾਰਮਿਕ ਯਾਤਰਾ 'ਤੇ ਗਏ ਹੋਏ ਸਨ | ਇਹ ਦੋਸ਼ ਲਾਉਂਦਿਆਂ ਅੱਜ ਸ੍ਰੀਮਤੀ ਮੋਤੀਆ ਰਾਣੀ ਪਤਨੀ ਅਸ਼ੋਕ ਕੁਮਾਰ, ਅਮਿਤ ਕੁਮਾਰ, ਗੌਰਵ ਧਵਨ, ਹਰਪ੍ਰੀਤ ਕੌਰ ਤੇ ਵਕੀਲ ਮੰਗਤ ਰਾਮ ਸਿੱਲੀ ਆਦਿ ਨੇ ਦਸਿਆ ਕਿ ਉਨ੍ਹਾਂ ਦੀ ਜਾਇਦਾਦ ਜਿਸ 'ਚ ਇਕ ਦੁਕਾਨ ਵਿਚ ਪਾਪ੍ਰਰਟੀ ਡੀਲਰ ਦਾ ਦਫਤਰ ਬਣਾਇਆ ਹੋਇਆ ਹੈ ਜਦੋਂ ਕਿ ਇਸ ਦੇ ਨਾਲ ਹੀ ਖਾਲੀ ਪਲਾਟ ਹੈ | ਇਸ ਦੇ ਉਹ ਹਿੱਸੇਦਾਰ ਹਨ ਤੇ ਉਨ੍ਹਾਂ 'ਚੋਂ ਕਾਫੀ ਨੇ ਜਾਇਦਾਦ ਰਕੇਸ ਕੁਮਾਰ ਨੂੰ ਵੇਚਣ ਦਾ ਇਕਰਾਰ ਕੀਤਾ ਹੋਇਆ ਸੀ | ਜਦੋਂ ਕਿ ਇਸ ਜਾਇਦਾਦ 'ਤੇ ਰਾਜੇਸ਼ ਕੁਮਾਰ, ਯੋਗੇਸ਼ ਕੁਮਾਰ, ਮੁਕੇਸ਼ ਕੁਮਾਰ, ਕਮਲੇਸ਼ ਦੇਵੀ, ਜੋਤੀ ਬਾਲਾ ਮਨੀਸ਼ਾ ਰਾਣੀ, ਅਨੂੰ ਬਾਲਾ ਆਦਿ ਸਾਰੇ ਵਾਸੀਆਨ ਭਿਖੀਵਿੰਡ ਜ਼ਿਲ੍ਹਾ ਤਰਨ ਤਾਰਨ ਤੇ ਅੰਕੁਸ ਸ਼ਰਮਾ, ਮਨੋਜ ਸ਼ਰਮਾ ਤੇ ਕਰੀਬ 2 ਦਰਜ਼ਨ ਵਿਅਕਤੀਆਂ ਨੇ ਦੁਕਾਨ ਦਾ ਤਾਲਾ ਤੋੜ ਲਿਆ ਅੰਦਰੋਂ ਸਾਮਾਨ ਕੰਪਿਊਟਰ, ਪਿ੍ੰਟਰ ਆਦਿ ਚੋਰੀ ਕਰ ਲਿਆ ਤੇ ਇੱਟਾਂ ਸੁੱਟ ਕੇ ਕਬਜਾ ਕਰਨ ਦੀ ਕਥਿਤ ਕੋਸ਼ਿਸ ਕੀਤੀ | ਇਸੇ ਤਰ੍ਹਾਂ ਦੁਕਾਨ 'ਤੇ ਵਕੀਲ ਮੰਗਤ ਰਾਮ ਸਿੱਲੀ ਦਾ ਲਿਖਿਆ ਨਾਂਅ ਵੀ ਮਿਟਾ ਦਿੱਤਾ | ਦੂਜੇ ਪਾਸੇ 10 ਮਾਰਚ ਦੁਪਹਿਰ ਦੀ ਘਟਨਾ ਅਨੁਸਾਰ ਦੁਕਾਨ ਤੇ ਪਲਾਟ 'ਤੇ ਕਬਜੇ ਦੀ ਕੋਸ਼ਿਸ ਕਰਨ ਦੇ ਮਾਮਲੇ 'ਚ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਐਨੇ ਦਿਨ ਹੋਣ ਦੇ ਬਾਵਜੂਦ ਸਥਾਨਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਮਜਬੂਰਨ ਇਹ ਮਾਮਲਾ ਸੀ. ਪੀ. ਦੇ ਦਰਬਾਰ 'ਚ ਲਿਜਾਣਾ ਪਿਆ | ਇਸ ਸੰਬੰਧੀ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸ: ਮੋਹਿਤ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਦੋਵਾਂ ਧਿਰਾਂ ਨੂੰ ਸੱਦਿਆ ਗਿਆ ਹੈ ਅਤੇ ਇਨ੍ਹਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |