23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਰਕਾਰ ਵਲੋਂ ਮੰਗਾਂ ਨਾ ਮੰਨਣ ਕਾਰਨ ਅੱਜ ਤੋਂ ਦਾਣਾ ਮੰਡੀ ਦਿਆਲਪੁਰਾ ਰਹੇਗੀ ਅਣਮਿੱਥੇ ਸਮੇਂ ਲਈ ਬੰਦ <br/>

ਅਜੀਤ ਡੈਸਕ 01-04-2026

ਭਿੱਖੀਵਿੰਡ, 31 ਮਾਰਚ (ਬੌਬੀ)-ਸਰਕਾਰ ਵਲੋਂ ਦਿੱਤੇ ਭਰੋਸੇ ਅਨੁਸਾਰ ਪੰਜਾਬ ਦੇ ਆੜ੍ਹਤੀਆਂ ਦੀ ਦਾਮੀ 'ਚ ਵਾਧਾ ਨਾ ਕਰਨ ਅਤੇ ਹੋਰ ਮੰਗਾਂ ਨੂੰ ਨਾ ਮੰਨਣ ਕਾਰਨ 16 ਮਾਰਚ ਨੂੰ ਫੈਡਰੇਸ਼ਨ ਆਫ਼ ਆੜ੍ਹਤੀ ਐਸੋ. ਪੰਜਾਬ ਵਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ ਸੀ, ਜਿਸ ਵਿਚ ਸਰਕਾਰ ਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ, ਪਰ ਅਜੇ ਤੱਕ ਸਰਕਾਰ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ, ਜਿਸ ਕਾਰਨ ਸਮੂਹ ਪੰਜਾਬ ਦੇ ਆੜ੍ਹਤੀਆਂ ਦੇ ਨਾਲ ਹੀ ਮੰਡੀ ਦਿਆਲਪੁਰਾ ਦੇ ਆੜ੍ਹਤੀਆਂ ਵਲੋਂ ਵੀ ਫ਼ੈਸਲਾ ਕੀਤਾ ਗਿਆ ਹੈ ਕਿ 1 ਅਪ੍ਰੈਲ ਤੋਂ ਮੁਕੰਮਲ ਹੜਤਾਲ ਸ਼ੁਰੂ ਕੀਤੀ ਜਾਵੇਗੀ | ਇਹ ਪ੍ਰਗਟਾਵਾ ਪਰਮਜੀਤ ਸਿੰਘ ਬਾਗ ਵਾਲੇ ਆੜ੍ਹਤੀਆਂ ਮੰਡੀ ਦਿਆਲਪੁਰਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਹੜਤਾਲ ਨੂੰ ਪੂਰਨ ਤੌਰ 'ਤੇ ਕਾਮਯਾਬ ਬਣਾਇਆ ਜਾਵੇਗਾ | ਇਸ ਮੌਕੇ ਵਿਕਰਮਜੀਤ ਸਿੰਘ ਬਾਠ, ਸਰਵਣ ਸਿੰਘ ਮੱਖੀ ਕਲਾਂ, ਮਨਜੀਤ ਸਿੰਘ, ਵਰਿੰਦਰ ਸਿੰਘ ਸੰਧੂ, ਗੁਰਨਿਰੰਜਨ ਸਿੰਘ, ਅਮਿਤ ਜੱਜਵੀਰ ਸਿੰਘ ਕੱਚਾ ਪੱਕਾ, ਦਿਲਬਾਗ ਸਿੰਘ ਕੱਚਾ ਪੱਕਾ, ਨਿਸ਼ਾਨ ਸਿੰਘ, ਸੌਰਵ ਭਿੱਖੀਵਿੰਡ, ਅੰਮਿ੍ਤਪਾਲ ਸਿੰਘ ਬਾਠ, ਸਤਿੰਦਰ ਸਿੰਘ, ਵਜੀਰ ਸਿੰਘ, ਅੰਮਿ੍ਤਪਾਲ ਸਿੰਘ ਮਰਗਿੰਦਪੁਰਾ, ਗੁਰਦੇਵ ਸਿੰਘ, ਜਸਬੀਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸੂਤੇ ਸਾਹ <br/> ਅਗਲੀ ਖ਼ਬਰ ਮਰਦਮਸ਼ੁਮਾਰੀ-2027 ਲਈ ਡੀ. ਸੀ. ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3 ਰੋਜ਼ਾ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।