15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਾਬਕਾ ਵਾਈਸ ਪਿ੍ੰਸੀਪਲ ਦੇਵਰਾਜ ਕਾਲੀਆ 'ਲਾਈਫ ਅਚੀਵਮੈਂਟ' ਐਵਾਰਡ ਨਾਲ ਹੋਏ ਸਨਮਾਨਿਤ <br/>

ਅਜੀਤ ਡੈਸਕ 31-03-2026
ਤਰਨ ਤਾਰਨ, 30 ਮਾਰਚ (ਇਕਬਾਲ ਸਿੰਘ ਸੋਢੀ)-'ਇਹ ਮੇਰੀ ਖੁਸ਼ਨਸੀਬੀ ਹੈ ਕਿ ਆਪਣੀ ਪੁਰਾਣੀ ਕਰਮਭੂਮੀ ਵਿਖੇ ਪੁਰਾਣੇ ਟੀਚਰ ਆਰ.ਐੱਸ. ਚੰਦੇਲ ਤੇ ਵਿਦਿਆਰਥੀ ਓਮ ਗੌਰੀਦੱਤ ਸ਼ਰਮਾ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂਾ ਇੰਨ੍ਹਾਂ ਪਿਆਰ ਅਤੇ ਸਨਮਾਨ ਮਿਲ ਰਿਹਾ ਹੈ | 40 ਸਾਲਾਂ ਬਾਅਦ ਆਪਣੇ ਸਕੂਲ ਦੇ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਜਿਹੜਾ ਮਾਨ-ਸਨਮਾਨ ਮਿਲਿਆ, ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ | ਉਕਤ ਪ੍ਰਗਟਾਵਾ ਚੀਫ ਗੈਸਟ ਵਜੋਂ ਤਰਨ ਤਾਰਨ ਦੇ ਸਰਕਾਰੀ ਐਮੀਨੈਂਸ ਸੀ.ਸੈ. ਸਕੂਲ ਦੇ ਸਾਬਕਾ ਵਾਈਸ ਪਿ੍ੰਸੀਪਲ ਦੇਵਰਾਜ ਕਾਲੀਆ ਨੇ ਲਾਈਫ ਅਚੀਵਮੈਂਟ ਐਵਾਰਡ ਮਿਲਣ ਮੌਕੇ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਜੀਵਨ 'ਚ ਅਧਿਆਪਕਾਂ ਦਾ ਸਨਮਾਨ ਕਰਦਿਆਂ ਹੀ ਜ਼ਿੰਦਗੀ 'ਚ ਕਾਮਯਾਬੀ ਹਾਸਿਲ ਹੋ ਸਕਦੀ ਹੈ | ਇਸ ਮੌਕੇ ਵਿਗਿਆਨੀ ਅਰਵਿੰਦ ਸੂਦ, ਪਿ੍ੰਸੀਪਲ ਇੰਚਾਰਜ ਰਾਜਿੰਦਰ ਸ਼ਰਮਾ, ਅਧਿਆਪਕ ਬਿ੍ਜੇਂਦਰ ਸਿੰਘ ਲਹਿਰੀ, ਗੁਰਜੀਤ ਕੌਰ, ਰੁਪਿੰਦਰ ਕੌਰ. ਰਾਜਨਰੇਸ਼ ਸਿੰਘ, ਅਮਰਿੰਦਰਪਾਲ ਸਿੰਘ, ਇੰਦਰਮੋਹਨ ਕਾਲੀਆ ਵੀ ਮੌਜੂਦ ਸਨ | ਇਸ ਮੌਕੇ ਸੁਮਨ ਰੰਗਮੰਚ ਵਲੋਂ 10 ਵੀਂ ਦੀ ਵਿਦਿਆਰਥਣ ਖੁਸ਼ਮੀਤ ਕੌਰ ਨੂੰ 'ਬੈਸਟ ਸਟੇਜ ਪ੍ਰਫਾਰਮਿੰਗ' ਦਾ ਇਨਾਮ ਦਿੱਤਾ ਗਿਆ |

ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਲੈਂਡਮਾਰਟਗੇਜ ਬੈਂਕ ਅੱਗੇ ਧਰਨਾ ਅਗਲੀ ਖ਼ਬਰ ਪੀ.ਐੱਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਵਾਈ ਜਹਾਜ਼ ਦੇ ਲਏ ਝੂਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।