ਝਬਾਲ, 30 ਮਾਰਚ (ਸਰਬਜੀਤ ਸਿੰਘ)-ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਵਲੋਂ ਹਲਕੇ ਦੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਤੌਰ 'ਤੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦਾ ਯਤਨ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਸਹਿਯੋਗ ਨਾਲ ਪਿੰਡ ਗੰਡੀਵਿੰਡ ਵਿਖੇ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਬਾਬਾ ਬੁੱਢਾ ਵੈੱਲਫੇਅਰ ਸੁਸਾਇਟੀ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਸਦਕਾ ਲਗਾਇਆ ਗਿਆ | ਬੁਰਜ ਵਲੋਂ ਇਸ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਉਪਰੰਤ ਡਾ. ਬਲਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਾਠ, ਰਮਨਦੀਪ ਕੌਰ, ਰਜਤ ਸਿੰਘ, ਸੰਦੀਪ ਸਿੰਘ, ਮੈਡਮ ਰਿਤਿਕਾ, ਪਵਨਪ੍ਰੀਤ ਕੌਰ, ਸ਼ਰਨਜੀਤ ਸਿੰਘ ਆਦਿ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਕੋਈ 1000 ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ | ਇਸ ਸਮੇਂ ਕਰਨਬੀਰ ਸਿੰਘ ਬੁਰਜ ਨੇ ਆਖਿਆ ਕਿ ਸਰਹੱਦੀ ਇਲਾਕੇ 'ਚ ਸਿਹਤ ਸਹੂਲਤਾਂ ਦਾ ਮੰਦਾ ਹਾਲ ਹੈ, ਜਿਸ ਨੂੰ ਮੁੱਖ ਰੱਖ ਕੇ ਅਜਿਹੇ ਹੋਰ ਮੈਡੀਕਲ ਕੈਂਪ ਆਉਣ ਵਾਲੇ ਸਮੇਂ ਵਿਚ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਲਗਪਗ 125 ਦੇ ਕਰੀਬ ਲੋੜਵੰਦਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾ ਕੇ ਦਵਾਈਆਂ ਤੇ ਐਨਕਾਂ ਦਿੱਤੀਆਂ ਜਾਣਗੀਆਂ | ਇਸ ਸਮੇਂ ਸੁਖਬੀਰ ਸਿੰਘ ਸੁੱਖੀ ਬੁਰਜ, ਸਾਬਕਾ ਸਰਪੰਚ ਹਰਜੀਤ ਕੌਰ ਗੰਡੀਵਿੰਡ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਜੇ.ਈ. ਨੌਨਿਹਾਲ ਸਿੰਘ ਕਸੇਲ, ਲਖਵਿੰਦਰ ਸਿੰਘ ਗੰਡੀਵਿੰਡ, ਸੁਖਵੰਤ ਸਿੰਘ, ਸਰਪ੍ਰੀਤ ਸਿੰਘ ਗੰਡੀਵਿੰਡ, ਮਾਂਹਬੀਰ ਸਿੰਘ ਗਹਿਰੀ, ਡਾ. ਹਰਪਾਲ ਸਿੰਘ ਬਿੱਟਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਗੁਰਦੇਵ ਸਿੰਘ ਰਿੰਟੂ ਸੋਹਲ, ਗੁਰਜੀਤ ਸਿੰਘ ਸੋਹਲ, ਮਖਤੂਲ ਸਿੰਘ ਸੋਹਲ, ਗੁਰਿੰਦਰ ਸਿੰਘ ਭਾਟੀਆ ਸੋਹਲ, ਬੱਬੂ ਸੋਹਲ, ਬੂਟਾ ਸਿੰਘ ਚਾਹਲ, ਸਾਬਕਾ ਸਰਪੰਚ ਸੁੱਚਾ ਸਿੰਘ, ਸਤਵਿੰਦਰ ਸਿੰਘ ਕਾਕਾ ਢਿੱਲੋਂ ਦਿੱਲੀ ਵਾਲੇ, ਡਾ. ਬਲਜੀਤ ਸਿੰਘ ਛਾਪਾ, ਠੇਕੇਦਾਰ ਮਖਤੂਲ ਸਿੰਘ ਸੋਹਲ, ਸਾਬਕਾ ਸਰਪੰਚ ਗੁਰਸੇਵਕ ਸਿੰਘ ਚੀਮਾ, ਗੁਰਲਾਲ ਸਿੰਘ ਲਹੀਆ, ਕੰੁਵਰਦੀਪ ਸਿੰਘ ਚੀਮਾ, ਭਲਵਿੰਦਰ ਸਿੰਘ ਚਾਹਲ, ਗੁਰਭੇਜ ਸਿੰਘ ਸਰਾਏ ਅਮਾਨਤ ਖਾਂ ਆਦਿ ਹਾਜ਼ਰ ਸਨ |