ਤਰਨ ਤਾਰਨ, 30 ਮਾਰਚ (ਪਰਮਜੀਤ ਜੋਸ਼ੀ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਮੈਗਾ ਪੀ.ਟੀ.ਐੱਮ. ਕੀਤੀ ਗਈ | ਸਕੂਲ ਪਿ੍ੰਸੀਪਲ ਰਜਿੰਦਰ ਕੁਮਾਰ ਸ਼ਰਮਾ ਵਲੋਂ ਦੱਸਿਆ ਕਿ ਸਕੂਲ ਵਿਚ ਨਾਨ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਦਾ ਸਿਹਰਾ ਮਿਹਨਤੀ ਅਧਿਆਪਕਾਂ ਦੇ ਸਿਰ ਸਜਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਸਕੂਲ ਵਿਚ ਦਾਖਲਾ ਪ੍ਰਕਿਰਿਆ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਵਦੀਪ ਸਿੰਘ ਪੰਨੂ ਅਤੇ ਗੁਰਵਿੰਦਰ ਸਿੰਘ ਪਲਾਸੌਰ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਨਤੀਜਾ ਐਲਾਨਣ ਦੀ ਜ਼ਿੰਮੇਵਾਰੀ ਸਟਾਫ ਸੈਕਟਰੀ ਬੀਰਇੰਦਰ ਸਿੰਘ ਵਲੋਂ ਬਖੂਬੀ ਨਿਭਾਈ ਗਈ | ਇਸ ਮੌਕੇ ਸੇਵਾਮੁਕਤ ਪਿ੍ੰਸੀਪਲ ਦੇਵਰਾਜ ਕਾਲੀਆ, ਕਲਾ ਸੁਮਨ ਮੰਚ ਦੇ ਡਾਇਰੈਕਟਰ ਰਮੇਸ਼ ਚਦੇਲ, ਦੂਰਦਰਸ਼ਨ ਦੇ ਸੇਵਾਮੁਕਤ ਡਾਇਰੈਕਟਰ ਓਮ ਦੱਤ ਸ਼ਰਮਾ, ਇਸਰੋ ਦੇ ਵਿਗਿਆਨੀ ਅਰਵਿੰਦ ਸੂਦ ਅਤੇ ਉਨ੍ਹਾਂ ਦੇ ਸੁਪਤਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨਾਂ ਵਲੋਂ ਬਣਾਈ ਗਈ ਪ੍ਰੋਮਿਲਾ ਸਕਾਲਰਸ਼ਿਪ ਕਮੇਟੀ ਵਲੋਂ ਵੱਖ-ਵੱਖ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ | ਪਿ੍ੰਸੀਪਲ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਕੂਲ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਮੁਹਈਆ ਕਰਵਾਈਆ ਜਾਂਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ ਅਤੇ ਕਮਰਸ, ਵਿਕੇਸ਼ਨਲ, ਆਰਟਸ, ਸਾਇੰਸ ਸਾਰੀਆਂ ਸਟ੍ਰੀਮ ਚੱਲ ਰਹੀਆਂ ਹਨ | ਇਹ ਸਕੂਲ ਦੇ ਸਾਇੰਸ ਸਟਰੀਮ ਨਾਲ ਸੰਬੰਧਿਤ ਵਿਦਿਆਰਥੀ ਜੇ.ਈ.ਈ ਤੇ ਨੀਟ ਦੇ ਪੇਪਰਾਂ ਵਿਚ ਵੀ ਮੱਲਾਂ ਮਾਰ ਚੁੱਕੇ ਹਨ | ਇਸ ਮੌਕੇ ਤੇਜਪਾਲ ਸਿੰਘ, ਸੁਰਿੰਦਰ ਨਾਥ, ਲਖਬੀਰ ਸਿੰਘ, ਸੰਜੀਵ ਕੁਮਾਰ, ਸੁਵਿੰਦਰ ਸਿੰਘ ਸੰਧੂ, ਜਗਜੀਵਨ ਖੰਨਾ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਅਮਰਦੀਪ ਸ਼ਰਮਾ, ਜੁਨੇਸ਼ ਗੁਪਤਾ, ਤਰਸੇਮ ਸਿੰਘ, ਅੰਜੂ ਬਾਲਾ, ਗੁਰਮੀਤ ਕੌਰ, ਮਨਜਿੰਦਰ ਕੌਰ, ਜੈਸਮੀਨ ਕੌਰ, ਸਿਮਰਨਜੀਤ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ ਆਦਿ ਮੌਜੂਦ ਸਨ |