22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਮਰੀਕਾ ਤੇ ਈਰਾਨ ਦੀ ਲੜਾਈ ਗੈਸ ਏਜੰਸੀਆਂ 'ਤੇ ਪੈ ਰਹੀ ਭਾਰੀ, ਲੋਕ ਹੋ ਰਹੇ ਖੱਜਲ-ਖੁਆਰ-ਕਾ. ਗੋਹਲਵੜ, ਕਾ. ਕੋਟ ਧਰਮ ਚੰਦ ਕਲਾਂ <br/>

ਅਜੀਤ ਡੈਸਕ 30-03-2026

ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-­ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾ. ਸੁਖਦੇਵ ਸਿੰਘ ਗੋਹਲਵੜ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾ. ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਆਦਿ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਤੇ ਇਰਾਨ ਦੀ ਲੜਾਈ ਕਰਕੇ ਗੈਸ, ਪੈਟਰੋਲ, ਡੀਜ਼ਲ ਸਮੱਸਿਆ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ | ਦੂਜੇ ਪਾਸੇ ਸਰਕਾਰਾਂ ਦਾਅਵੇ ਕਰਦੀਆਂ ਹਨ ਕਿ ਕਿਸੇ ਨੂੰ ਵੀ ਗੈਸ ਸਿਲੰਡਰਾਂ, ਪੈਟਰੋਲ, ਡੀਜ਼ਲ ਪ੍ਰਤੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰ ਲੋਕਾਂ ਨੰੂ ਸਿਲੰਡਰ ਲੈਣ ਵਾਸਤੇ ਹਰ ਰੋਜ ਸਵੇਰੇ ਛੇ ਵਜੇ ਤੋਂ ਲਾਈਨਾਂ ਵਿਚ ਖੜਨਾ ਪੈ ਰਿਹਾ ਹੈ | ਇਸ ਦੀ ਤਾਜਾ ਮਿਸਾਲ ਭਾਰਤ ਗੈਸ ਏਜੰਸੀ ਝਬਾਲ ਤੋਂ ਮਿਲਦੀ ਹੈ ਕਿ ਸੈਂਕੜੇ ਲੋਕ ਗੈਸ ਏਜੰਸੀ ਦੇ ਬੂਹੇ ਅੱਗੇ ਖੱਜਲ-ਖੁਆਰ ਹੁੰਦੇ ਦੇਖੇ ਗਏ | ਉਨ੍ਹਾਂ ਕਿਹਾ ਕਿ ਗਰੀਬ ਲੋਕ ਆਪਣਾ ਬੁੱਕ ਹੋਇਆ ਸਿਲੰਡਰ ਲੈਣ ਵਾਸਤੇ ਏਜੰਸੀ ਵਿਚ ਜਾਦੇ ਹਨ, ਪਰ ਏਜੰਸੀ ਦੇ ਰੱਖੇ ਹੋਏ ਕਰਿੰਦੇ 45 ਦਿਨਾਂ ਦਾ ਪ੍ਰੋਸੈਸ ਦੱਸ ਕੇ ਟਾਲ ਮਟੌਲ ਕਰਦੇ ਹਨ | ਜੋ ਕਿ ਗ਼ਰੀਬ ਲੋਕਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਜ਼ਦੂਰ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਬੜੀ ਮੁਸ਼ਕਿਲ ਨਾਲ ਭਰਦਾ ਹੈ | ਪਰ ਪਿੰਡਾਂ ਵਿਚ ਇਹ ਸਿਲੰਡਰ ਬਲੈਕ ਵਿਚ ਵੇਚੇ ਜਾਂਦੇ ਹਨ | ਏਜੰਸੀਆਂ ਦੇ ਡੀਲਰ 1700 ਤੋਂ 2500 ਰੁਪਏ ਵਿਚ ਸਿਲੰਡਰ ਵੇਚ ਰਹੇ ਹਨ | ਉਨ੍ਹਾਂ ਕਿਹਾ ਕਿ ਜਿੰਨਾ ਸਿਲੰਡਰਾਂ ਦੀ ਬੁਕਿੰਗ ਕਰਕੇ 26 ਤਰੀਕ ਦਿੱਤੀ ਸੀ, ਉਹ ਵੀ ਅਜੇ ਤੱਕ ਨਹੀਂ ਦਿੱਤੇ ਗਏ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੱਲ ਫੌਰੀ ਤੌਰ 'ਤੇ ਧਿਆਨ ਦਿੱਤਾ ਜਾਵੇ ਅਤੇ ਹੋਮ ਡਿਲਵਰੀ ਚਾਲੂ ਕਰਕੇ ਜਿੰਨਾਂ ਲੋਕਾਂ ਦੇ ਸਿਲੰਡਰ ਬੁੱਕ ਹੋਏ ਹਨ | ਉਨ੍ਹਾਂ ਦੇ ਘਰਾਂ ਵਿਚ ਪਹੁੰਚਾਏ ਜਾਣ, ਤਾਂ ਕਿ ਆਮ ਲੋਕ ਖੱਜਲ ਖੁਆਰੀ ਤੋਂ ਬਚ ਸਕਣ |

ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਮਹਾਂਨਗਰ ਦਾ ਦਿਲ ਸਮਝੇ ਜਾਣ ਵਾਲੇ ਘੰਟਾਘਰ ਰੋਡ 'ਤੇ ਨਾਜਾਇਜ਼ ਕਬਜ਼ਿਆਂ ਦਾ ਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।