19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰਾਮਨੌਮੀ ਮੌਕੇ ਘਰ-ਘਰ ਹੋਇਆ ਕੰਜਕ ਪੂਜਨ

ਅਜੀਤ ਡੈਸਕ 27-03-2026
ਤਰਨ ਤਾਰਨ, 26 ਮਾਰਚ (ਪਰਮਜੀਤ ਜੋਸ਼ੀ)-ਰਾਮ ਨੌਮੀ ਤਿਉਹਾਰ ਨੂੰ ਲੋਕਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਰਾਮ ਨੌਮੀ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਫੱੁਲਾਂ ਨਾਲ ਸਜਾਇਆ ਹੋਇਆ ਸੀ, ਉੱਥੇ ਭਗਤਾਂ ਵਲੋਂ ਵੱਡੀ ਗਿਣਤੀ ਵਿਚ ਮੰਦਰਾਂ ਵਿਚ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਸਾਰਾ ਦਿਨ ਮਾਤਾ ਰਾਣੀ ਦੀਆਂ ਸੁੰਦਰ ਭੇਂਟਾਂ ਦਾ ਗੁਣਗਾਨ ਭਗਤਾਂ ਵਲੋਂ ਕੀਤਾ ਗਿਆ | ਰਾਮਨੌਮੀ ਦੇ ਨੌਵੇਂ ਦਿਨ ਲੋਕਾਂ ਵਲੋਂ ਆਪਣੇ ਘਰਾਂ ਵਿਚ ਮਾਤਾ ਰਾਣੀ ਦੀਆਂ ਜੋਤਾਂ ਜਗਾਈਆਂ ਗਈਆਂ ਅਤੇ ਕੰਜਕ ਪੂਜਨ ਕੀਤਾ | ਇਸ ਮੌਕੇ ਛੋਟੀਆਂ ਬੱਚੀਆਂ ਅਤੇ ਬੱਚਿਆਂ ਨੂੰ ਕੜਾਹਿ ਪ੍ਰਸ਼ਾਦਿ, ਪੂੜੀ ਛੋਲੇ ਅਤੇ ਮਾਇਆ ਦੇ ਕੇ ਕੰਜਕ ਪੂਜਨ ਦੀ ਰਸਮ ਅਦਾ ਕੀਤੀ ਗਈ |
ਪਿਛਲੀ ਖ਼ਬਰ ਹਥਿਆਰਾਂ ਦਾ ਵਪਾਰ ਅਤੇ ਸਿਆਸੀ ਹੰਕਾਰ ਮਨੁੱਖਤਾ ਦੇ ਵਿਨਾਸ਼ ਦਾ ਰਾਹ-ਜੌੜਾ <br/> ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ 28 ਮਾਰਚ ਨੂੰ ਹੋਵੇਗੀ 'ਮੈਗਾ ਮਾਪੇ-ਅਧਿਆਪਕ ਮਿਲਣੀ'-ਡੀ.ਈ.ਓ. ਸਤਨਾਮ ਸਿੰਘ ਬਾਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।