ਤਰਨ ਤਾਰਨ, 26 ਮਾਰਚ (ਪਰਮਜੀਤ ਜੋਸ਼ੀ)-ਸ੍ਰੀ ਰਾਮ ਨੌਮੀ ਤਿਉਹਾਰ ਮੌਕੇ ਸ੍ਰੀ ਗਣੇਸ਼ ਸੇਵਕ ਦਲ ਨੇ ਸ਼ਹਿਰ ਦੇ ਸਕੂਲੀ ਬੱਚਿਆਂ ਵਿਚਕਾਰ ਸ੍ਰੀ ਰਾਮ ਜਨਮ ਸਤੂਤੀ ਅਤੇ ਸ੍ਰੀ ਰਾਮ ਸਤੂਤੀ ਗਾਇਨ ਮੁਕਾਬਲੇ ਸ੍ਰੀ ਠਾਕੁਰ ਮਦਨ ਮੋਹਨ ਮੰਦਰ ਦੇ ਗੀਤਾ ਭਵਨ ਵਿਖੇ ਕਰਵਾਏ ਗਏ | ਇਲਾਕੇ ਦੇ ਪ੍ਰਮੁੱਖ ਸਕੂਲਾਂ ਜਿਨ੍ਹਾਂ 'ਚ ਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਚਿਲਡਰਨ ਅਕੈਡਮੀ ਐੱਸ.ਡੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਐੱਸ.ਡੀ. ਪਬਲਿਕ ਸਕੂਲ, ਆਰੀਆ ਗਰਲਜ਼ ਹਾਈ ਸਕੂਲ, ਆਰੀਆ ਮਾਡਲ ਸਕੂਲ ਅਤੇ ਪੀ.ਐੱਨ.ਕੇ ਮਾਡਰਨ ਸਕੂਲ ਸ਼ਾਮਿਲ ਹਨ ਨੇ ਗਾਇਨ ਮੁਕਾਬਲੇ ਵਿੱਚ ਹਿੱਸਾ ਲਿਆ | ਪਹਿਲੀ ਜਮਾਤ ਤੋਂ ਲੈ ਕੇ ਪਲੱਸ ਟੂ ਤੱਕ ਦੇ ਸਾਰੇ ਸਕੂਲਾਂ ਦੇ ਲਗਪਗ 50 ਬੱਚਿਆਂ ਨੇ ਮੁਕਾਬਲੇ ਦੌਰਾਨ ਜੁਬਾਨੀ ਸ੍ਰੀ ਰਾਮ ਜਨਮ ਸਤੂਤੀ ਅਤੇ ਸ੍ਰੀ ਰਾਮ ਸਤੂਤੀ ਗਾਇਨ ਕੀਤੀ | ਇਸ ਮੁਕਾਬਲੇ ਦੌਰਾਨ ਭਜਨ ਗਾਇਕ ਪਰਮ ਸਾਵਲ, ਕਸ਼ਿਸ਼ ਕਿਸ਼ੋਰੀ ਅਤੇ ਨਰੋਤਮ ਸ਼ਰਮਾ ਦੁਆਰਾ ਜੱਜਾਂ ਦੀ ਭੂਮਿਕਾ ਨਿਭਾਉਂਦੇ ਹੋਏ ਦਿੱਤੇ ਗਏ ਫੈਸਲੇ ਅਨੁਸਾਰ ਸੇਂਟ ਫਰਾਂਸਿਸ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮੇਹਰ ਕੌਰ ਨੇ ਸ੍ਰੀ ਰਾਮ ਜਨਮ ਸਤੂਤੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਪੰਜਾਬ ਚਿਲਡਰਨ ਅਕੈਡਮੀ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਐੱਸ.ਡੀ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮੰਨਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੰਜਾਬ ਚਿਲਡਰਨ ਅਕੈਡਮੀ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਕਰਮਨ ਕੰਬੋਜ ਨੇ ਸ੍ਰੀ ਰਾਮ ਸਤੂਤੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸੇਂਟ ਫਰਾਂਸਿਸ ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਤੇਜਸ ਮਦਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਰਸਵਤੀ ਐੱਸ.ਡੀ. ਪਬਲਿਕ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਤਨਵੀ ਵਾਂਸਲ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ੍ਰੀ ਗੋਪਾਲ ਗਊਸ਼ਾਲਾ ਦੇ ਜਨਰਲ ਸਕੱਤਰ ਹਰਿੰਦਰ ਕੁਮਾਰ ਅਗਰਵਾਲ, ਜ਼ਿਲ੍ਹਾ ਸਤਿਸੰਗ ਮੁਖੀ ਸਰਜੀਤ ਕੁਮਾਰ ਆਹੂਜਾ, ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ, ਸ੍ਰੀ ਗਣੇਸ਼ ਸੇਵਕ ਦਲ ਦੇ ਪ੍ਰਧਾਨ ਜਸਵਿੰਦਰ ਗਲਹੋਤਰਾ, ਚੀਫ ਐਡਵਾਈਜ਼ਰ ਸੰਜੇ ਗੁਪਤਾ, ਜਨਰਲ ਸਕੱਤਰ ਅਸ਼ਵਨੀ ਮਦਾਨ, ਸਕੱਤਰ ਪਵਨ ਆਹੂਜਾ, ਖਜ਼ਾਨਚੀ ਤਿਲਕ ਗੁਪਤਾ ਅਤੇ ਮਨੀਸ਼ ਗੁਪਤਾ, ਐਡਵੋਕੇਟ ਰਾਜੇਸ਼ਵਰ ਅਰੋੜਾ ਆਦਿ ਪ੍ਰਮੁੱਖ ਸ਼ਖਸੀਅਤਾਂ ਨੇ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ | ਇਸ ਮੌਕੇ ਸ੍ਰੀ ਗੋਪਾਲ ਗਊਸ਼ਾਲਾ ਦੇ ਜਨਰਲ ਸਕੱਤਰ ਹਰਿੰਦਰ ਕੁਮਾਰ ਅਗਰਵਾਲ, ਜ਼ਿਲ੍ਹਾ ਸਤਿਸੰਗ ਮੁਖੀ ਸਰਜੀਤ ਕੁਮਾਰ ਆਹੂਜਾ, ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ, ਅਭਿਨੰਦਨ ਗੁਪਤਾ, ਡਾ. ਰਾਹੁਲ, ਸ਼੍ਰੀ ਸਿਆਮ ਪਰਿਵਾਰ ਦੇ ਪ੍ਰਧਾਨ ਅਰੁਣ ਗੁਪਤਾ, ਐਡਵੋਕੇਟ ਰਾਜੇਸ਼ਵਰ ਅਰੋੜਾ, ਸ਼੍ਰੀ ਬਾਂਕੇ ਬਿਹਾਰੀ ਸਭਾ ਦੇ ਪ੍ਰਧਾਨ ਰਾਕੇਸ਼ ਮਦਾਨ, ਮੋਹਿਤ ਗੁਪਤਾ, ਨਿਤਿਨ ਸ਼ਰਮਾ, ਮੋਹਿਤ ਜੋਸ਼ੀ, ਰਾਜਾ ਸ਼ਰਮਾ, ਰਾਜੇਸ਼ ਕੁਮਾਰ ਟਿੰਕਾ, ਦਿਨੇਸ਼ ਗੁਪਤਾ, ਯੋਗੇਸ਼ ਗੁਪਤਾ, ਬੀਰੂ ਰਾਮ, ਜੋਤੀ ਜੀ, ਅਮਿਤ ਸ਼ਰਮਾ ਆਦਿ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ |