ਪੱਟੀ, 26 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਤਹਿਸੀਲਦਾਰ ਦਫ਼ਤਰ ਪੱਟੀ ਵਿਚ ਬਤੌਰ ਏ.ਟੀ. ਮਨਪ੍ਰੀਤ ਸਿੰਘ ਔਲਖ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦ ਉਨ੍ਹਾਂ ਦੇ ਮਾਤਾ ਜਸਪਾਲ ਕੌਰ (56) ਸੰਖੇਪ ਬਿਮਾਰੀ ਦੇ ਚੱਲਦਿਆਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਲਾਹੌਰ ਰੋਡ ਸ਼ਮਸ਼ਾਨਘਾਟ ਪੱਟੀ ਵਿਖੇ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਤਹਿਸੀਲਦਾਰ ਲਛਮਣ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਲਖਬੀਰ ਸਿੰਘ ਲੁਹਾਰੀਆ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਜਨੀ ਜੀ, ਰਾਜਨਪ੍ਰੀਤ ਸਿੰਘ ਸੱਗੂ, ਵਜ਼ੀਰ ਸਿੰਘ ਪਾਰਸ, ਹਰਬੰਸ ਸਿੰਘ, ਪਵਨ ਧਵਨ, ਨਿਸ਼ਾਨ ਸਿੰਘ ਬੁੱਟਰ, ਚਰਨ ਸਿੰਘ ਚੀਮਾ, ਸਤਨਾਮ ਸਿੰਘ ਧਾਰੀਵਾਲ, ਅੰਗਰੇਜ਼ ਸਿੰਘ ਪਟਵਾਰੀ, ਜਤਿਨ ਕੁਮਾਰ ਪਟਵਾਰੀ, ਬਿਕਰਮਜੀਤ ਸਿੰਘ ਸੋਹਲ, ਪਰਵਿੰਦਰ ਸਿੰਘ ਧੁੰਨਾ ਵਸੀਕਾ ਨਵੀਸ, ਸੁਖਜਿੰਦਰ ਸਿੰਘ ਸੁੱਖ ਬੱਠੈਭੈਣੀ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ ਢਿੱਲੋਂ, ਮਨਜੀਤ ਸਿੰਘ ਬੱਬੀ, ਸੋਨੂ ਉਪਲ, ਅਮਨਦੀਪ ਸਿੰਘ, ਹਰਜਿੰਦਰ ਸਿੰਘ ਸੰਧੂ, ਜਸਬੀਰ ਸਿੰਘ ਖੇਮਕਰਨ, ਸੁਖਚੈਨ ਸਿੰਘ ਰਾਜੂ, ਪਰਮਿੰਦਰ ਸਿੰਘ ਬੱਬੂ, ਯਸ਼ਪਾਲ ਗਾਭਾ, ਗਾਗੂ ਭਲਵਾਨ, ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |