07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਵੈ-ਸਹਾਇਤਾ ਸਮੂਹਾਂ 'ਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ <br/>

ਪਿੰਡ ਢੰਡ ਵਿਖੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸਨਮਾਨਿਤ ਕਰਦੇ ਹੋਏ ਤਹਿਸੀਲਦਾਰ ਅਰਚਨਾ ਸ਼ਰਮਾ | <br/> 07-03-2026
ਝਬਾਲ, 6 ਮਾਰਚ (ਸੁਖਦੇਵ ਸਿੰਘ)-ਹਲਕਾ ਤਰਨ ਤਾਰਨ ਦੇ ਪਿੰਡ ਢੰਡ ਵਿਖੇ ਮਹਿਲਾ ਦਿਵਸ ਸੰਬੰਧੀ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਸਵੈ-ਸਹਾਇਤਾ ਸਮੂਹਾਂ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਸਨਮਾਨਿਤ ਗਿਆ | ਇਸ ਮੌਕੇ ਸਮਾਗਮ ਵਿਚ ਅਰਚਨਾ ਸ਼ਰਮਾ ਤਹਿਸੀਲਦਾਰ ਤਰਨ ਤਾਰਨ, ਗਰਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤਰਨ ਤਾਰਨ, ਰੁਪਿੰਦਰ ਕੌਰ ਸੰਗਠਨ ਇੰਚਾਰਜ, ਗੁਰਨੀਰ ਕੌਰ ਬਹਿਲਾ ਹਲਕਾ ਕੋਆਰਡੀਨੇਟਰ ਤਰਨ ਤਾਰਨ ਗੁਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤਰਨ ਤਾਰਨ ਅਤੇ ਅੰਜੂ ਵਰਮਾ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤਰਨ ਤਾਰਨ ਪਹੁੰਚੇ | ਇਸ ਤੋਂ ਇਲਾਵਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਟਾਫ਼ ਸੁਰਿੰਦਰਜੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜ਼ਰ ਗੰਡੀਵਿੰਡ, ਰਮਨਦੀਪ ਕੌਰ ਬਲਾਕ ਇੰਚਾਰਜ ਤਰਨ ਤਾਰਨ, ਹਰਜੀਤ ਕੌਰ ਬਲਾਕ ਐਮ.ਆਈ.ਐਸ. ਸਹਾਇਕ ਬਲਾਕ ਗੰਡੀਵਿੰਡ ਅਤੇ ਵੱਖ-ਵੱਖ ਪਿੰਡਾਂ ਤੋਂ ਸਵੈ-ਸਹਾਇਤਾ ਸਮੂਹ ਨਾਲ ਜੁੜੀਆਂ ਉੱਦਮੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ |

ਪਿਛਲੀ ਖ਼ਬਰ ਸੀ.ਪੀ.ਆਈ. (ਐਮ.) ਚੂਸਲੇਵੜ ਬ੍ਰਾਂਚਾਂ ਦੀ ਹੋਈ ਸਾਂਝੀ ਮੀਟਿੰਗ <br/> ਅਗਲੀ ਖ਼ਬਰ ਪੱਟੀ ਵਿਖੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।