21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਰ. ਐੱਮ. ਪੀ. ਆਈ. ਵਲੋਂ 26 ਨੂੰ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਵਿਚਾਰ ਰੈਲੀ- ਡਾ. ਸਤਨਾਮ ਸਿੰਘ ਅਜਨਾਲਾ <br/>

ਅਜੀਤ ਡੈਸਕ 22-02-2026
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਜਾਇਜ਼ ਮੰਗਾਂ ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈਾ ਪਾਣੀਆਂ ਦੀ ਨਿਆਂ ਤੱਕ ਸੰਗਤ ਰਾਇਪੇਰੀਅਨ ਵਿਧਾਂਤ ਅਨੁਸਾਰ ਕਰਵਾਉਣ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਿਲ ਕਰਾਉਣ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨੂੰ ਤੁਰੰਤ ਰਿਹਾਅ ਕਰਵਾਉਣ ਅਤੇ ਪੰਜਾਬ 'ਚ ਵੱਧ ਰਿਹਾ ਗੈਂਗਸਟਰ ਤੇ ਬਦ ਤੋਂ ਬਦਤਰ ਹੋ ਰਹੀ ਅਮਨ ਕਾਨੂੰਨ ਦੀ ਹਾਲਤ ਨੂੰ ਸੁਧਾਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ. ਪੀ.ਆਈ.) ਵਲੋਂ ਪੰਜਾਬ ਤੇ ਕੇਂਦਰ ਸਰਕਾਰਾਂ ਕੋਲੋਂ ਉੱਕਤ ਲੋਕ ਪੱਖੀ ਮੰਗਾਂ ਨੂੰ ਮਨਵਾਉਣ ਲਈ 26 ਫ਼ਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਆਰ.ਐੱਮ.ਪੀ.ਆਈ. ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਅੱਜ ਪਿੰਡ ਮਟੀਆ, ਜੋਸ਼-ਮੁਹਾਰ, ਨੇਪਾਲ, ਜਸਰਾਊਰ ਤੇ ਭਿੰਡੀ ਸੈਦਾਂ ਆਦਿ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ | ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਲੋਕਾਂ ਨੇ ਮੀਟਿੰਗਾਂ ਵਿਚ ਨਾਅਰੇ ਮਾਰਦਿਆਂ ਕਿਹਾ ਕਿ ਅਸੀਂ 26 ਫ਼ਰਵਰੀ ਨੂੰ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚਾਂਗੇ | ਇਸ ਮੌਕੇ ਪਿੰਡ ਮਟੀਆਂ ਦੇ ਮੁੱਖ ਆਗੂ ਜੰਗਬਹਾਦਰ ਸਿੰਘ, ਫ਼ੌਜੀ ਸਤਨਾਮ ਸਿੰਘ ਤੇ ਨੌਜਵਾਨ ਆਗੂ ਸ਼ਮਸ਼ੇਰ ਸਿੰਘ, ਬਲਕਾਰ ਸਿੰਘ ਜੋਂਸ ਮੁਹਾਰ, ਸਾ. ਸਰਪੰਚ ਦੀਵਾਨ ਸਿੰਘ ਤੇ ਜੱਗਪ੍ਰੀਤ ਸਿੰਘ, ਹਰਨੇਕ ਸਿੰਘ ਨੇਪਾਲ, ਸਿਤਾਰਾ ਸਿੰਘ, ਪ੍ਰੇਮ ਸਿੰਘ, ਸੁਖਦੇਵ ਸਿੰਘ ਤੇ ਸਤਪਾਲ ਸਿੰਘ ਪੰਜੂ ਕਲਾਲ, ਪ੍ਰਧਾਨ ਦੇਸਾ ਸਿੰਘ ਤੇ ਗੁਰਵੇਲ ਸਿੰਘ ਭਿੰਡੀ ਔਲਖ, ਜਰਨੈਲ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਤੇ ਮੈਹਣ ਸਿੰਘ ਪਿੰਡ ਦੀ ਸੈਦਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੱਦਗਿੱਲ ਦੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪਿੰਡ ਚਵਿੰਡਾ ਕਲਾਂ ਦੇ 30 ਪਰਿਵਾਰ ਭਾਜਪਾ 'ਚ ਸ਼ਾਮਿਲ, ਮਾਹਲ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।