21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਚਵਿੰਡਾ ਕਲਾਂ ਦੇ 30 ਪਰਿਵਾਰ ਭਾਜਪਾ 'ਚ ਸ਼ਾਮਿਲ, ਮਾਹਲ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 22-02-2026
ਚੋਗਾਵਾਂ, 21 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਚਵਿੰਡਾ ਕਲਾਂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਐੱਸ. ਸੀ. ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰੇਰਨਾ ਸਦਕਾ 30 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਬੀ.ਜੇ.ਪੀ. ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਰਜਿੰਦਰ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਵਿਚ ਹਲਕਾ ਇੰਚਾਰਜ ਰਾਜਾਸਾਂਸੀ, ਮੈਂਬਰ ਜਨਰਲ ਕੌਂਸਲ ਪੰਜਾਬ ਮੁਖਵਿੰਦਰ ਸਿੰਘ ਮਾਹਲ ਨੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਸਾਹਿਬ ਸਿੰਘ ਸਾਬਕਾ ਮੈਂਬਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਪ੍ਰਗਟ ਸਿੰਘ, ਸਾਬ ਸਿੰਘ ਗੁਲਜ਼ਾਰ ਸਿੰਘ, ਪ੍ਰਮਜੀਤ ਸਿੰਘ, ਰਜਿੰਦਰ ਸਿੰਘ, ਸੰਦੀਪ ਸਿੰਘ, ਮਨੋਹਰ ਸਿੰਘ, ਤਾਰਾਂ ਸਿੰਘ, ਨਿੰਦਰ ਸਿੰਘ, ਬੱਬੂ ਸਿੰਘ, ਕਾਬਲ ਸਿੰਘ, ਕਵਲਜੀਤ ਸਿੰਘ, ਬੀਬੀ ਸੁਖਵਿੰਦਰ ਕੌਰ, ਸਰਿੰਦਰ ਕੌਰ, ਕਸ਼ਮੀਰ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ, ਨਿੰਦਰ ਕੌਰ, ਰਾਜਬੀਰ ਕੌਰ ਆਦਿ ਨੂੰ ਪਾਰਟੀ ਦੇ ਮਫਰਲ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਹਲਕਾ ਰਾਜਾਸਾਂਸੀ ਵਿਚ ਭਾਜਪਾ ਦੇ ਹੱਕ ਵਿਚ ਹਨੇਰੀ ਝੁੱਲ ਰਹੀ ਹੈ, ਜੋ 2027 ਦੀਆਂ ਚੋਣਾਂ ਲਈ ਸ਼ੁਭ ਸੰਕੇਤ ਹੈ | ਇਸ ਮੌਕੇ ਸਰਕਲ ਪ੍ਰਧਾਨ ਸਕੱਤਰ ਸਿੰਘ ਫੌਜੀ ਚੋਗਾਵਾਂ, ਜਸਬੀਰ ਸਿੰਘ ਗਿੱਲ ਸਿਆਸੀ ਸਕੱਤਰ ਸ: ਮਾਹਲ, ਪ੍ਰਧਾਨ ਬਿਕਰਮਜੀਤ ਸਿੰਘ ਭੁੱਲਰ, ਜਨਰਲ ਸਕੱਤਰ ਡਾ. ਸੁਖਚੈਨ ਸਿੰਘ ਖਿਆਲਾ, ਜਨਰਲ ਸਕੱਤਰ ਸਾਹਿਬ ਸਿੰਘ ਬਹਿੜਵਾਲ, ਪ੍ਰਧਾਨ ਰੇਸ਼ਮ ਸਿੰਘ ਪ੍ਰੀਤ ਨਗਰ, ਪ੍ਰਧਾਨ ਸਾਹਿਬ ਸਿੰਘ ਚਵਿੰਡਾ ਖ਼ੁਰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਰ. ਐੱਮ. ਪੀ. ਆਈ. ਵਲੋਂ 26 ਨੂੰ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਵਿਚਾਰ ਰੈਲੀ- ਡਾ. ਸਤਨਾਮ ਸਿੰਘ ਅਜਨਾਲਾ <br/> ਅਗਲੀ ਖ਼ਬਰ ਪੁਲਿਸ ਮੁਖੀ ਅਤੇ ਮੁੱਖ ਸਕੱਤਰ ਵਲੋਂ 'ਆਪ' ਦੀ ਸਟੇਜ ਤੋਂ ਸੰਬੋਧਨ ਕਰਨਾ ਪੰਜਾਬ ਵਿਚ ਆ ਰਹੀ ਪ੍ਰਸ਼ਾਸਨਿਕ ਗਿਰਾਵਟ ਦਾ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।