17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਡਾ. ਲੌਹਕਾ ਵਲੋਂ ਕਾਮਰੇਡ ਜਸਪਾਲ ਸਿੰਘ ਦੀ ਮੌਤ 'ਤੇ ਦੁੱਖ ਸਾਂਝਾ

ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)-ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਕੰਜਿਊਮਰ ਵੈਲਫੇਅਰ ਫੋਰਮ ਨੇ ਕਾ. ਜਸਪਾਲ ਸਿੰਘ ਢਿੱਲੋਂ ਦੀ ਬੇਵਕਤੀ ਮੌਤ 'ਤੇ ਦੁੱਖ ਜਾਹਿਰ ਕਰਦੇ ਹੋਏ ਦੱਸਿਆ ਕਿ ਕਾਮਰੇਡ ਢਿੱਲੋਂ ਉਹ ਵਿਅਕਤੀ ਸਨ, ਜਿੰਨਾਂ ਨੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਗਰੀਬ ਅਤੇ ਮਜ਼ਦੂਰ, ਕਿਸਾਨਾਂ ਦੀ ਮਦਦ ਕੀਤੀ | ਕਾ. ਢਿੱਲੋਂ ਦੀਆਂ ਦੋਵੇਂ ਬੇਟੀਆਂ ਵੀ ਕਮਿਊਨਿਸਟ ਪਰਿਵਾਰ ਵਿਚ ਵਿਆਹੀਆਂ ਹੋਈਆਂ ਹਨ | ਕਾ. ਗੁਰਨਾਮ ਸਿੰਘ ਦਾਊਦ ਸੂਬਾ ਕਮੇਟੀ ਲੀਡਰ ਦੇ ਪਰਿਵਾਰ ਵਿਚ ਸ਼ਾਦੀ ਕਰਵਾ ਕੇ ਆਪਣੀ ਪਤਨੀ ਲਖਵਿੰਦਰ ਕੌਰ ਵੀ ਪਾਰਟੀ ਸਰਗਰਮੀਆਂ ਵਿਚ ਕੰਮ ਕਰ ਰਹੀ ਹੈ | ਡਾ. ਲੌਹਕਾ ਨੇ ਕਾਮਰੇਡ ਜਸਪਾਲ ਸਿੰਘ ਢਿੱਲੋਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਕਲਰਕ ਦਲਜੀਤ ਕੌਰ ਸੇਵਾ ਮੁਕਤੀ 'ਤੇ ਸਨਮਾਨਿਤ <br/> ਅਗਲੀ ਖ਼ਬਰ ਅਮਰੀਕਾ ਵਿਖੇ ਵਾਪਰੇ ਸੜਕੀ ਹਾਦਸੇ 'ਚ ਮਾਰੇ ਗਏ ਦੀਪਕਰਨ ਸਿੰਘ ਦਾ ਹੋਇਆ ਸਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।