11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਢੋਟੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 01-02-2026
ਤਰਨ ਤਾਰਨ, 31 ਜਨਵਰੀ (ਇਕਬਾਲ ਸਿੰਘ ਸੋਢੀ)-ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਢੋਟੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਗਿਆਨੀ ਸਤਨਾਮ ਸਿੰਘ ਪ੍ਰਚਾਰਕ ਢੋਟੀਆਂ ਨੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਬੱਚਿਆਂ ਵਿਚ ਧਾਰਮਿਕ ਅਤੇ ਸਿੱਖਿਆ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੱਲਬ ਚੇਅਰਮੈਨ ਰਵਿੰਦਰ ਸਿੰਘ ਗਿੱਲ ਅਤੇ ਸਖਸ਼ੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮਾਸਟਰ ਮਲਕੀਤ ਸਿੰਘ, ਪ੍ਰਗਟ ਸਿੰਘ, ਸਤਨਾਮ ਸਿੰਘ ਸਾਇੰਸ ਮਾਸਟਰ, ਕੰਵਲਜੀਤ ਕੌਰ ਸੰਧਾਵਾਲੀਆ, ਸਤਨਾਮ ਕੌਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜੂਦ ਸਨ |

ਪਿਛਲੀ ਖ਼ਬਰ ਬੱਚਿਆਂ ਵਿਚ ਖ਼ੂਨ ਦੀ ਕਮੀ ਹੋਣ 'ਤੇ ਤੁਰੰਤ ਚੈੱਕਅੱਪ ਜ਼ਰੂਰੀ-ਡਾ. ਸੁਪਿ੍ਯਾ <br/> ਅਗਲੀ ਖ਼ਬਰ ਵਰਿੰਦਰ ਸਿੰਘ ਜੋਤੀ ਦੀ ਦਾਦੀ ਦੀਆਂ ਅਸਥੀਆਂ ਬਿਆਸ ਦਰਿਆ ਵਿਖੇ ਜਲ ਪ੍ਰਵਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।