01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਨਾਟਕਕਾਰ ਜਤਿੰਦਰ ਬਰਾੜ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ <br/>

ਅਜੀਤ ਡੈਸਕ 25-01-2026
ਅਮਿ੍ਤਸਰ, 24 ਜਨਵਰੀ (ਜੱਸ)-ਪੰਜਾਬ ਨਾਟਸ਼ਾਲਾ ਦੇ ਸਿਰਜਕ, ਪ੍ਰਮੁੱਖ ਨਾਟਕਕਾਰ ਅਤੇ ਲੇਖਕ ਸ਼੍ਰੀ ਜਤਿੰਦਰ ਬਰਾੜ ਦੇ ਅਕਾਲ ਚਲਾਣਾ ਕਰ ਜਾਣ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸੱਕਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਸ਼ੋਕ ਬਿਆਨ ਵਿਚ ਕਿਹਾ ਕਿ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਖੁਰਦ ਵਿਖੇ 1945 ਨੂੰ ਜਨਮੇ ਜਤਿੰਦਰ ਬਰਾੜ ਜਿਥੇ ਸਫ਼ਲ ਉਦਯੋਗਪਤੀ ਸਨ ਉਥੇ ਉਹ ਰੰਗਮੰਚ ਦੇ ਨਿਪੁੰਨ ਕਲਾਕਾਰ, ਨਾਟਕਕਾਰ, ਚਿੱਤਰਕਾਰ ਅਤੇ ਵਧੀਆ ਸਾਹਿਤਕਾਰ ਸਨ | ਉਨ੍ਹਾਂ ਆਪਣੇ ਲਿਖੇ ਨਾਟਕਾਂ ਰਾਹੀਂ ਸਮਾਜਿਕ ਰਿਸ਼ਤਿਆਂ ਦੇ ਵਧ ਰਹੇ ਪਾੜੇ ਅਤੇ ਸਮਾਜਿਕ ਨਾਬਰਾਬਰੀ 'ਤੇ ਉਂਗਲ ਧਰਦਿਆਂ ਸਮਾਜ ਅੰਦਰ ਬਰਾਬਰੀ ਦਾ ਸਾਰਥਿਕ ਸੁਨੇਹਾ ਦਿਤਾ | ਉਨ੍ਹਾਂ ਵਲੋਂ ਅੰਮਿ੍ਤਸਰ ਵਿਖੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਪੰਜਾਬ ਨਾਟਸ਼ਾਲਾ ਦਾ ਨਿਰਮਾਣ ਕਰਕੇ ਪੰਜਾਬੀ ਨਾਟਕ ਦੇ ਚੰਗੇਰੇ ਭਵਿੱਖ ਲਈ ਮੀਲ- ਪੱਥਰ ਕਾਇਮ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਤਿੰਦਰ ਬਰਾੜ ਦੇ ਇੰਝ ਤੁਰ ਜਾਣ ਨਾਲ ਇਕ ਯੁੱਗ ਦਾ ਅੰਤ ਹੋਇਆ ਹੈ |

ਪਿਛਲੀ ਖ਼ਬਰ ਗੁ: ਸ਼ਹੀਦ ਗੰਜ ਸਾਹਿਬ ਦੇ ਆਸ ਪਾਸ ਟ੍ਰੈਫਿਕ ਪੁਲਿਸ ਵਲੋਂ ਨਾਜਾਇਜ਼ ਕਬਜ਼ੇ ਹਟਵਾਏ <br/> ਅਗਲੀ ਖ਼ਬਰ ਭਾਰਤੀ ਵਪਾਰ ਮੰਡਲ ਨੇ ਬਿਜਲੀ ਬੋਰਡ ਦੇ ਮੁੱਖ ਇੰਜੀਨੀਅਰ ਨੂੰ ਬਿਜਲੀ ਸੰਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।