30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਧਾਰਮਿਕ ਗੁਰਮਤਿ ਸਮਾਗਮ ਵਿਚ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਜੇਤੂ <br/>

ਗੁਰਮਤਿ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਸਕੂਲ ਚੇਅਰਮੈਨ ਕੰਧਾਲ ਸਿੰਘ ਬਾਠ, ਪਿੰ੍ਰਸੀਪਲ ਲਖਬੀਰ ਕੌਰ ਆਦਿ | ਤਸਵੀਰ:ਬੌਬੀ <br/> 25-01-2026
ਭਿੱਖੀਵਿੰਡ, 24 ਜਨਵਰੀ (ਬੌਬੀ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਪੁਰਾਤਨ ਜਨਮ ਸਥਾਨਾਂ ਤੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੇ ਲਗਪਗ ਸਾਰੇ ਹੀ ਸਕੂਲਾਂ ਦੇ ਭਾਗ ਲਿਆ | ਜਿਸ ਵਿਚ ਕਵੀਸ਼ਰੀ ਮੁਕਾਬਲੇ, ਕਥਾ ਮੁਕਾਬਲੇ, ਕੀਰਤਨ ਮੁਕਾਬਲਾ, ਦਸਤਾਰ ਮੁਕਾਬਲਾ ਅਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਕੀਰਤਨ ਮੁਕਾਬਲੇ ਵਿਚ ਅੰਕਿਤਾ ਵੋਹਰਾ, ਜੁਗਰਾਜ ਸਿੰਘ, ਦਲਜੀਤ ਕੌਰ ਅਤੇ ਗੁਰਮਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਕਵੀਸ਼ਰੀ ਮੁਕਾਬਲੇ ਵਿਚੋਂ ਮਨਰਾਜ ਸਿੰਘ, ਹੁਸਨਪ੍ਰੀਤ ਸਿੰਘ, ਭਾਈ ਗੁਰਮਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਭਾਸ਼ਣ ਮੁਕਾਬਲੇ ਵਿਚ ਸੱਤਵੀਂ ਕਲਾਸ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਦੇ ਨਾਲ ਹੀ ਸੁਰ ਸਿੰਘ ਵਿਖੇ ਸੰਤ ਬਾਬਾ ਦਇਆ ਸਿੰਘ ਦੀ ਸਲਾਨਾ ਬਰਸੀ ਦੇ ਮੌਕੇ 'ਤੇ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਵਿਚ ਵੀ ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ ਦੇ ਵਿਦਿਆਰਥੀ ਗੁਰਮਨ ਦੀਪ ਸਿੰਘ ਮਨਰਾਜ ਸਿੰਘ ਅਤੇ ਹੁਸਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਕੰਧਾਲ ਸਿੰਘ ਬਾਠ ਅਤੇ ਪਿ੍ੰਸੀਪਲ ਲਖਬੀਰ ਕੌਰ ਵਲੋਂ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਗੁਰਦਿਆਲ ਸਿੰਘ ਮੁੰਡਾ ਪਿੰਡ ਦੀ ਮੌਤ 'ਤੇ ਜਥੇਦਾਰ ਨਾਗੋਕੇ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਦੋ ਦਿਨਾ ਨੈਸ਼ਨਲ ਵਰਕਸ਼ਾਪ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।