11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਾਬਾ ਇੰਦਰਜੀਤ ਸਿੰਘ ਖੱਖ ਨੇ ਧੀ ਦੇ ਵਿਆਹ 'ਤੇ ਦਿੱਤਾ ਅਸ਼ੀਰਵਾਦ <br/>

ਅਜੀਤ ਡੈਸਕ 02-01-2026
ਗੋਇੰਦਵਾਲ ਸਾਹਿਬ, 1 ਜਨਵਰੀ (ਸਕੱਤਰ ਸਿੰਘ ਅਟਵਾਲ)-ਗ੍ਰਾਮ ਪੰਚਾਇਤ ਪਿੰਡ (ਖੱਖ) ਗੋਇੰਦਵਾਲ ਸਾਹਿਬ ਦੇ ਸਰਪ੍ਰਸਤ ਬਾਬਾ ਇੰਦਰਜੀਤ ਸਿੰਘ ਖੱਖ ਜੋ ਹਰ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਹਿੱਸਾ ਲੈਂਦੇ ਹਨ | ਇਸ ਤੋਂ ਇਲਾਵਾ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ 'ਤੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੇ ਰੂਪ ਵਿਚ ਹਰ ਲੋੜਵੰਦ ਦੀ ਸੇਵਾ ਕਰਦੇ ਹਨ | ਇਸੇ ਲੜੀ ਤਹਿਤ ਬਾਬਾ ਇੰਦਰਜੀਤ ਸਿੰਘ ਖੱਖ ਨੇ ਜਗਤਾਰ ਸਿੰਘ ਦੀ ਸਪੁੱਤਰੀ ਸ਼ਰਨਜੀਤ ਕੌਰ ਪਿੰਡ ਖੱਖ ਗੋਇੰਦਵਾਲ ਸਾਹਿਬ ਦੇ ਵਿਆਹ ਤੇ ਅਸ਼ੀਰਵਾਦ ਦਿੱਤਾ, ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਬਾ ਇੰਦਰਜੀਤ ਸਿੰਘ ਨੇ ਕਿਹਾ ਕਿ ਧੀਆਂ ਨੂੰ ਅਸ਼ੀਰਵਾਦ ਦੇਣਾ, ਰੁੱਖ ਲਗਾਉਣੇ ਅਤੇ ਪਿੰਡ ਦੇ ਵਿਕਾਸ ਵੱਧ ਚੜ੍ਹ ਕੇ ਹਿੱਸਾ ਲੈਣਾ, ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਮਨ ਨੂੰ ਇਕ ਵੱਖਰੀ ਹੀ ਖੁਸ਼ੀ ਮਿਲਦੀ ਹੈ | ਕੋਈ ਵੀ ਜ਼ਰੂਰਤਮੰਦ ਪਰਿਵਾਰ ਕਿਸੇ ਜਾਤੀ ਧਰਮ ਨਾਲ ਸੰਬੰਧ ਰੱਖਦਾ ਹੈ | ਉਸ ਕਿਸੇ ਕਿਸਮ ਲੋੜ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਮੈਂਬਰ ਹਰਦੀਪ ਸਿੰਘ ਖੱਖ, ਏ.ਐਮ.ਓ. ਡਾ. ਤੇਜਿੰਦਰ ਸਿੰਘ ਰਿਆੜ, ਸਰਪੰਚ ਗੁਰਮੇਜ ਸਿੰਘ, ਵਰਿੰਦਰ ਸਿੰਘ ਜੋਤੀ, ਕੁਲਵੰਤ ਸਿੰਘ ਮੁਨਸ਼ੀ, ਬਲਕਾਰ ਸਿੰਘ ਬਾਰਾ, ਬਲਜੀਤ ਸਿੰਘ ਮੰਡ, ਤਰਸੇਮ ਸਿੰਘ ਨੂਰ, ਭੱਠਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਪੰਚ ਰਣਧੀਰ ਸਿੰਘ ਬਦੇਸ਼ਾ ਯੂਥ ਵਿੰਗ ਦੇ ਕੁਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਦਿਵਿਆਂਗਜਨਾਂ ਦੀ ਇੱਜ਼ਤ ਭਰੀ ਜ਼ਿੰਦਗੀ ਲਈ ਮਾਨ ਸਰਕਾਰ ਦਾ ਵੱਡਾ ਕਦਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।