10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੀਆਂਪੁਰ ਵਿਖੇ ਪੁਲ ਦੀ ਉਸਾਰੀ ਦਾ ਕੰਮ ਰੁਕਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ <br/>

ਅਜੀਤ ਡੈਸਕ 02-01-2026
ਝਬਾਲ, 1 ਜਨਵਰੀ (ਸੁਖਦੇਵ ਸਿੰਘ)-ਪਿੰਡ ਮੀਆਂਪੁਰ ਨੇੜਿਉਂ ਲੰਘਦੀ ਐਮ.ਬੀ.ਐਲ. ਨਹਿਰ ਆਰ.ਡੀ. 159000 'ਤੇ ਬਣੇ ਪੁਲ ਨੂੰ ਪੰਜਾਬ ਮੰਡੀਕਰਨ ਬੋਰਡ ਵਲੋਂ ਢਾਹ ਕੇ ਬਣਾਏ ਜਾ ਰਹੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਠੇਕੇਦਾਰ ਵਲੋਂ ਪਿਛਲੇ 20 ਦਿਨਾਂ ਤੋਂ ਬੰਦ ਕਰ ਦਿੱਤੇ ਜਾਣ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਤੌਰ 'ਤੇ ਅਵਾਜਾਈ ਲਈ ਬਣਾਏ ਗਏ ਆਰਜ਼ੀ ਪੁਲ ਦੀ ਹਾਲਤ ਵੀ ਹੁਣ ਖ਼ਸਤਾ ਹੋ ਜਾਣ ਕਰਕੇ ਰਾਹਗੀਰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਸ ਪੁਲ ਨੂੰ ਪਾਰ ਕਰ ਰਹੇ ਹਨ | ਲਗਪਗ 10 ਕੁ ਮਹੀਨੇ ਪਹਿਲਾ ਠੇਕੇਦਾਰ ਵਲੋਂ ਢਾਹੇ ਗਏ ਪੁਲ ਦੀ ਉਸਾਰੀ ਦਾ ਕੰਮ ਜੂੰ ਚਾਲੇ ਚੱਲਣ ਕਰਕੇ ਰਾਹਗੀਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਆਰਜ਼ੀ ਪੁਲ ਦੀ ਹਾਲਤ ਖ਼ਸਤਾ ਹੋਣ ਕਰਕੇ ਸਕੂਲ ਜਾਣ ਵਾਲੇ ਬੱਚਿਆਂ, ਮੁਲਾਜ਼ਮਾਂ ਅਤੇ ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਲਗਪਗ 15 ਕਿਲੋਮੀਟਰ ਦਾ ਵਾਧੂ ਸਫ਼ਰ ਤਹਿ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਜਦੋਂ ਪੁਲ ਬਣਾ ਰਹੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਨਹਿਰ ਵਿਚ ਪਾਣੀ ਛੱਡਣ ਕਰਕੇ ਮਜ਼ਬੂਰੀ ਵੱਸ ਕੰਮ ਬੰਦ ਕਰਨਾ ਪਿਆ ਹੈ | ਉਨ੍ਹਾਂ ਦੱਸਿਆ ਕਿ ਲੇਬਰ ਵਲੋਂ ਲੁਧਿਆਣਾ ਵਿਖੇ ਪੁਲ ਤਿਆਰ ਕੀਤਾ ਜਾ ਰਿਹਾ ਹੈ | ਗੌਰਤਲਬ ਹੈ ਕਿ ਲਗਪਗ 10 ਮਹੀਨੇ ਪਹਿਲਾਂ ਮੰਡੀਕਰਨ ਬੋਰਡ ਤੇ ਠੇਕੇਦਾਰ ਵਲੋਂ ਇੱਥੇ ਬਣੇ ਪੁਰਾਣੇ ਪੁਲ ਨੂੰ ਢਾਹ ਦਿੱਤੇ ਜਾਣ ਕਰਕੇ ਅਤੇ ਨਵੇਂ ਬਣਾਏ ਜਾ ਰਹੇ ਪੁਲ ਦਾ ਕੰਮ ਠੇਕੇਦਾਰ ਵਲੋਂ ਵਾਰ-ਵਾਰ ਬੰਦ ਕਰ ਦਿੱਤੇ ਜਾਣ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਤਰਨ ਤਾਰਨ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਵਲੋਂ ਰੁਕੇ ਫੰਡ ਤੁਰੰਤ ਜਾਰੀ ਕਰਵਾਕੇ ਪੁਲ ਦੀ ਉਸਾਰੀ ਤੁਰੰਤ ਕਰਵਾਏ ਜਾਣ ਦਾ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ | ਪਰ ਇਹ ਸਭ ਕੁਝ ਬਿਆਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ | ਠੇਕੇਦਾਰ ਵਲੋਂ ਪੁਲ ਦੀ ਉਸਾਰੀ ਦਾ ਕੰਮ ਬੰਦ ਕਰਨ ਕਰਕੇ ਰਾਹਗੀਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਢੁਕਵਾਂ ਹੱਲ ਕਰਨ ਦੀ ਸਰਕਾਰ ਕੋਲੋਂ ਮੰਗ ਕਰਦਿਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਕਿਹਾ ਜੇਕਰ ਇੱਥੇ ਕੋਈ ਵੀ ਘਟਨਾਂ ਵਾਪਰਦੀ ਹੈ ਤਾਂ ਸੰਬੰਧਿਤ ਮਹਿਕਮਾ ਤੇ ਠੇਕੇਦਾਰ ਇਸ ਦੇ ਜਿੰਮੇਵਾਰ ਹੋਣਗੇ |

ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਮੋਦੀ ਦਾ ਫੂਕਿਆ ਪੁਤਲਾ <br/> ਅਗਲੀ ਖ਼ਬਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਸਹੇਲੀ ਵਿਆਹ ਵਾਲੀ ਕੁੜੀ ਨੂੰ ਲੈ ਕੇ ਘਰ ਤੋਂ ਹੋਈ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।