14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰੇਲਵੇ ਵਰਕਸ਼ਾਪ 'ਚ ਮੰਡਲ ਪ੍ਰਧਾਨ ਕਾਮਰੇਡ ਕ੍ਰਿਸ਼ਨ ਪਹਿਲਵਾਨ ਦਾ ਸੇਵਾ ਮੁਕਤੀ ਸਮਾਰੋਹ

ਮੰਡਲ ਪ੍ਰਧਾਨ ਕਾਮਰੇਡ ਕਿ੍ਸ਼ਨ ਪਹਿਲਵਾਨ ਨੂੰ ਸਨਮਾਨਿਤ ਕਰਦੇ ਹੋਏ ਕਾਮਰੇਡ ਰਾਜੀਵ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ | ਉਨ੍ਹਾਂ ਦੇ ਕੋਲ ਮੌਜੂਦ ਏ. ਆਈ. ਆਰ. ਐੱਫ. ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ, ਮਹਿਲਾ ਚੇਅਰਪਰਸਨ ਪਰਵੀਨਾ ਸਿੰਘ ਅਤੇ ਹੋਰ | ਤਸਵੀਰ : ਹਰਜੀਤ ਸਿੰਘ <br/> 01-01-2026
ਅੰਮਿ੍ਤਸਰ, 31 ਦਸੰਬਰ (ਗਗਨਦੀਪ ਸ਼ਰਮਾ)-ਰੇਲਵੇ ਵਰਕਸ਼ਾਪ 'ਚ ਵਰਕਸ਼ਾਪ ਡਵੀਜ਼ਨ ਦੇ ਮੰਡਲ ਪ੍ਰਧਾਨ ਕਿ੍ਸ਼ਨ ਪਹਿਲਵਾਨ ਦਾ ਸੇਵਾ ਮੁਕਤੀ ਸਮਾਰੋਹ ਹੋਇਆ | ਏ. ਆਈ. ਆਰ. ਐੱਫ. (ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ) ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ, ਮਹਿਲਾ ਚੇਅਰਪਰਸਨ ਪਰਵੀਨਾ ਸਿੰਘ, ਸੈਂਟਰਲ ਮੀਤ ਪ੍ਰਧਾਨ ਕਾਮਰੇਡ ਪ੍ਰਵੀਨ ਕੁਮਾਰ, ਵਰਕਸ਼ਾਪ ਡਵੀਜ਼ਨ ਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ, ਮੰਡਲ ਪ੍ਰਧਾਨ ਕਾਮਰੇਡ ਅਨੂਪ ਬਾਜਪਾਈ, ਅੰਮਿ੍ਤਸਰ ਰੇਲਵੇ ਵਰਕਸ਼ਾਪ ਦੇ ਮੌਜੂਦਾ ਚੀਫ ਵਰਕਜ਼ ਮੈਨੇਜਰ (ਸੀ. ਡਬਲਿਊ. ਐੱਮ.) ਕ੍ਰਿਸ਼ਨ ਕੁਮਾਰ, ਸਾਬਕਾ ਡਿਪਟੀ ਸੀ. ਐੱਮ. ਈ. (ਅੰਮਿ੍ਤਸਰ ਵਰਕਸ਼ਾਪ) ਜੀ. ਸੀ. ਸਿੰਘ ਆਦਿ ਸਮੇਤ ਹੋਰ ਅਧਿਕਾਰੀਆਂ ਨੇ ਇਸ ਸਮਾਰੋਹ 'ਚ ਸ਼ਿਰਕਤ ਕਰਕੇ ਕਾ. ਕਿਸ਼ਨ ਪਹਿਲਵਾਨ ਨੂੰ ਅਸ਼ਰੀਵਾਦ ਦਿੱਤਾ ਅਤੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਏ. ਆਈ. ਆਰ. ਐੱਫ. ਦੇ ਜਨਰਲ ਸਕੱਤਰ ਕਾਮਰੇਡ ਮਿਸ਼ਰਾ ਨੇ ਕਿਹਾ ਕਿ ਕਿ੍ਸ਼ਨ ਪਹਿਲਵਾਨ ਜੁਝਾਰੂ ਆਗੂ ਹਨ, ਜਿਨ੍ਹਾਂ ਹਮੇਸ਼ਾਂ ਏ. ਆਈ. ਆਰ. ਐੱਫ/ਐੱਨ. ਆਰ. ਐੱਮ. ਯੂ. ਦੀ ਮਜ਼ਬੂਤੀ ਅਤੇ ਰੇਲ ਕਰਮਚਾਰੀਆਂ ਦੇ ਹਿੱਤਾਂ ਲਈ ਕੰਮ ਕੀਤਾ | ਸੇਵਾ ਮੁਕਤ ਹੋਏ ਕਾਮਰੇਡ ਕਿ੍ਸ਼ਨ ਪਹਿਲਵਾਨ ਨੇ ਸਾਰੇ ਅਹੁਦੇਦਾਰਾਂ ਅਤੇ ਰੇਲ ਕਰਮਚਾਰੀਆਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੰਗਠਨ ਦੇ ਨਾਲ ਬਿਤਾਏ ਪਲਾਂ ਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ |
ਉਪਰੰਤ ਵੱਖ-ਵੱਖ ਅਹੁਦੇਦਾਰਾਂ ਸਮੇਤ ਰੇਲਵੇ ਵਰਕਸ਼ਾਪ ਅੰਮਿ੍ਤਸਰ ਦੀ ਐੱਨ. ਆਰ. ਐੱਮ. ਯੂ. ਬ੍ਰਾਂਚ ਦੇ ਸਕੱਤਰ ਕਾਮਰੇਡ ਰਾਜੀਵ ਕੁਮਾਰ ਸ਼ਰਮਾ, ਬ੍ਰਾਂਚ ਪ੍ਰਧਾਨ ਕੁਲਬੀਰ ਸਿੰਘ ਸਮੇਤ ਸਮੁੱਚੀ ਟੀਮ ਵਲੋਂ ਕਾਮਰੇਡ ਕਿਸ਼ਨ ਪਹਿਲਵਾਨ ਨੂੰ ਵਿਸ਼ੇਸ਼ ਤੋਹਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਭੁੱਲਰ ਨੇ ਸਾਲ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖ਼ਾ ਕੀਤੀ ਸਾਂਝਾ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਸੂਬਾਈ ਡੈਲੀਗੇਟ ਇਜਲਾਸ 17 ਜਨਵਰੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।