14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਸੂਬਾਈ ਡੈਲੀਗੇਟ ਇਜਲਾਸ 17 ਜਨਵਰੀ ਨੂੰ

ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ: ਨੰ 49) ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਅਤੇ ਟਰਾਂਸਕੋ) ਦਾ 43ਵਾਂ ਸੂਬਾਈ ਡੈਲੀਗੇਟ ਇਜਲਾਸ 17 ਜਨਵਰੀ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਨੇੜੇ ਬੀ. ਐੱਮ. ਸੀ. ਚੌਂਕ ਜਲੰਧਰ ਵਿਖੇ ਰੱਖਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਪਾਲ ਸਿੰਘ ਜ਼ੋਨ ਪ੍ਰਧਾਨ ਨੇ ਦੱਸਿਆ ਕਿ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀਆਂ ਸੂਬਾਈ ਚੋਣਾਂ ਪਾਵਰਕਾਮ ਲਈ ਇਕ ਅਹਿਮ ਚੋਣਾਂ ਹਨ, ਕਿਉਂਕਿ ਟੈਕਨੀਕਲ ਸਰਵਿਸ ਯੂਨੀਅਨ ਪਾਵਰਕਾਮ ਦੀ ਰਜਿਸਟਰਡ ਅਤੇ ਇਕ ਸੰਵਿਧਾਨਿਕ ਜਥੇਬੰਦੀ ਹੈ | ਉਨ੍ਹਾਂ ਦੱਸਿਆ ਕਿ ਹਰ ਦੋ ਸਾਲ ਬਾਅਦ ਟੀ. ਐੱਸ. ਯੂ. ਦਾ ਸੂਬਾਈ ਡੈਲੀਗੇਟ ਇਜਲਾਸ ਰੱਖਿਆ ਜਾਂਦਾ ਹੈ, ਜਿਸ ਵਿਚ ਨਵੀਂ ਸੂਬਾ ਕਮੇਟੀ ਦੀ ਚੋਣ ਵੋਟਿੰਗ ਰਾਹੀਂ ਹੁੰਦੀ ਹੈ, ਜਿਸ ਦੇ ਤਹਿਤ 17 ਜਨਵਰੀ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਚੋਣ ਹੋ ਰਹੀ ਹੈ | ਇਸ ਦੇ ਨਿਵੇਦਕ ਰਤਨ ਸਿੰਘ ਮਜਾਰੀ ਸੂਬਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਢਿੱਲੋਂ ਸੂਬਾ ਜਨਰਲ ਸਕੱਤਰ ਹਨ | ਇਸ ਮੌਕੇ ਨਿਸ਼ਾਨ ਸਿੰਘ ਖਜਾਨਚੀ, ਪਵਨ ਕੁਮਾਰ, ਜਗਮੀਤ ਸਿੰਘ, ਸੋਹਨ ਲਾਲ, ਹਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੇਲਵੇ ਵਰਕਸ਼ਾਪ 'ਚ ਮੰਡਲ ਪ੍ਰਧਾਨ ਕਾਮਰੇਡ ਕ੍ਰਿਸ਼ਨ ਪਹਿਲਵਾਨ ਦਾ ਸੇਵਾ ਮੁਕਤੀ ਸਮਾਰੋਹ ਅਗਲੀ ਖ਼ਬਰ ਅਗਨੀਵੀਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫ਼ਤ 'ਚ ਤਿਆਰੀ ਕਰਵਾਏਗਾ ਸੀ-ਪਾਈਟ ਕੈਂਪ ਪੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।