28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅੰਮ੍ਰਿਤਸਰ ਹਵਾਈ ਅੱਡੇ ਦੇ ਟੀ-ਪੁਆਇੰਟ ’ਤੇ ਟੈਕਸੀਆਂ ਦੀਆਂ ਕਤਾਰਾਂ, ਮੁੱਖ ਸੜਕ ਬਣੀ ਪਾਰਕਿੰਗ ਅੱਡਾ

ਰਾਜਾਸਾਂਸੀ, 27 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ, ਰਾਜਾਸਾਂਸੀ ਦੇ ਨੇੜੇ ਟੀ ਪੁਆਇੰਟ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਟੈਕਸੀ ਚਾਲਕਾਂ ਵਲੋਂ ਸੜਕ ਕਿਨਾਰੇ ਲੰਮੀਆਂ ਕਤਾਰਾਂ ਵਿਚ ਗੱਡੀਆਂ ਖੜ੍ਹੀਆਂ ਕਰਨ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋ ਰਹੀ ਹੈ। ਖ਼ਾਸ ਕਰਕੇ ਹਵਾਈ ਅੱਡੇ ਦੇ ਟੀ-ਪੁਆਇੰਟ ਨੇੜੇ ਟੈਕਸੀ ਕਾਰਾਂ ਦੀ ਵੱਡੀ ਗਿਣਤੀ ਵਿਚ ਖੜ੍ਹੀਆਂ ਗੱਡੀਆਂ ਕਾਰਨ ਇਹ ਸਥਾਨ ਅਣਅਧਿਕਾਰਤ ਪਾਰਕਿੰਗ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਅਜੀਤ ਡੈਸਕ 28-11-2026
ਰਾਜਾਸਾਂਸੀ, 27 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ, ਰਾਜਾਸਾਂਸੀ ਦੇ ਨੇੜੇ ਟੀ ਪੁਆਇੰਟ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਟੈਕਸੀ ਚਾਲਕਾਂ ਵਲੋਂ ਸੜਕ ਕਿਨਾਰੇ ਲੰਮੀਆਂ ਕਤਾਰਾਂ ਵਿਚ ਗੱਡੀਆਂ ਖੜ੍ਹੀਆਂ ਕਰਨ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋ ਰਹੀ ਹੈ। ਖ਼ਾਸ ਕਰਕੇ ਹਵਾਈ ਅੱਡੇ ਦੇ ਟੀ-ਪੁਆਇੰਟ ਨੇੜੇ ਟੈਕਸੀ ਕਾਰਾਂ ਦੀ ਵੱਡੀ ਗਿਣਤੀ ਵਿਚ ਖੜ੍ਹੀਆਂ ਗੱਡੀਆਂ ਕਾਰਨ ਇਹ ਸਥਾਨ ਅਣਅਧਿਕਾਰਤ ਪਾਰਕਿੰਗ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਹਵਾਈ ਅੱਡੇ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਲੈਣ ਅਤੇ ਛੱਡਣ ਲਈ ਪਹੁੰਚਣ ਵਾਲੇ ਟੈਕਸੀ ਚਾਲਕ ਆਪਣੀਆਂ ਗੱਡੀਆਂ ਮੁੱਖ ਸੜਕ ਦੇ ਕਿਨਾਰਿਆਂ ’ਤੇ ਕਾਫ਼ੀ ਸਮੇਂ ਤੱਕ ਖੜ੍ਹੀਆਂ ਰੱਖਦੇ ਹਨ। ਇਸ ਕਾਰਨ ਸੜਕ ਦੀ ਕਾਫ਼ੀ ਜਗ੍ਹਾ ਘਿਰ ਜਾਂਦੀ ਹੈ ਅਤੇ ਹੋਰਨਾਂ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਜਦੋਂ ਇਕੱਠੇ ਕਈ ਵਾਹਨ ਇਸ ਸਥਾਨ ’ਤੇ ਖੜ੍ਹੇ ਹੋ ਜਾਂਦੇ ਹਨ ਤਾਂ ਆਵਾਜਾਈ ਦਾ ਦਬਾਅ ਹੋਰ ਵਧ ਜਾਂਦਾ ਹੈ। ਇਹ ਮਾਰਗ ਹਵਾਈ ਅੱਡੇ ਨੂੰ ਅੰਮ੍ਰਿਤਸਰ ਅਤੇ ਅਜਨਾਲਾ ਸਮੇਤ ਹੋਰਨਾਂ ਇਲਾਕਿਆਂ ਨਾਲ ਜੋੜਨ ਵਾਲਾ ਮਹੱਤਵਪੂਰਨ ਰਸਤਾ ਹੈ, ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੀਆਂ ਅਤੇ ਆਮ ਰਾਹਗੀਰਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਅਜਿਹੇ ਵਿਚ ਮੁੱਖ ਸੜਕ ’ਤੇ ਬੇਤਰਤੀਬ ਢੰਗ ਨਾਲ ਵਾਹਨ ਖੜ੍ਹੇ ਰਹਿਣਾ ਕਿਸੇ ਸਮੇਂ ਵੀ ਵੱਡੀ ਟ੍ਰੈਫਿਕ ਸਮੱਸਿਆ ਦਾ ਕਾਰਨ ਬਣ ਸਕਦਾ ਹੈ।ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਦੀ ਮੰਗ ਹੈ ਕਿ ਟੈਕਸੀ ਚਾਲਕਾਂ ਲਈ ਹਵਾਈ ਅੱਡੇ ਦੇ ਨੇੜੇ ਕੋਈ ਨਿਰਧਾਰਤ ਪਾਰਕਿੰਗ ਸਥਾਨ ਬਣਾਇਆ ਜਾਵੇ ਅਤੇ ਮੁੱਖ ਮਾਰਗ ’ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੀਆਂ ਕੀਤੀਆਂ ਜਾਂਦੀਆਂ ਗੱਡੀਆਂ ਨੂੰ ਹਟਾਇਆ ਜਾਵੇ। ਉਨ੍ਹਾਂ (ਟਰੈਫਿਕ) ਪੁਲਿਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਨਿਯਮਤ ਚੈਕਿੰਗ ਅਤੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਫਤਾਹੁਪੁਰ ਵਿਖੇ ਕੈਦੀਆਂ ਤੇ ਹਵਾਲਾਤੀਆਂ ਨੇ ਕੀਤੀ ਗੁੰਡਾਗਰਦੀ ਅਗਲੀ ਖ਼ਬਰ ਨਵੇਂ ਆਏ ਸੀ. ਪੀ. ਚਾਹਲ ਲਈ ਚੁਣੌਤੀ ਹਨ ਨਸ਼ਾ ਤਸਕਰੀ, ਲੁੱਟਾਂ ਖੋਹਾਂ, ਗੈਂਗਵਾਰ ਤੇ ਫਿਰੌਤੀ ਲਈ ਮਿਲ ਰਹੀਆਂ ਧਮਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।